ਖਹਿਰਾ ਨੇ ਮੁਹਾਲੀ ਵਿਚਲੇ ਹੈਲੀਪੈਡ ’ਤੇ ਚੁੱਕੇ ਸਵਾਲ ,ਪੈਸੇ ਦੀ ਬਰਬਾਦੀ ਦਾ ਲਾਇਆ ਦੋਸ਼

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 26 ਫਰਵਰੀ ,ਬੋਲੇ ਪੰਜਾਬ ਬਿਉਰੋ;

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੁਹਾਲੀ ਦੇ ਫੇਜ਼ ਅੱਠ ਵਿਖੇ ਪੰਜਾਬ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਬਣਾਏ ਹੈਲੀਪੈਡ ਨੇੜਿਉਂ ਲਾਈਵ ਹੋ ਕੇ ਇਸ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਹੈਲੀਪੈਡ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਬਣਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਕੇਜਰੀਵਾਲ ਲਈ ਮੁਹਾਲੀ ਦੇ ਵਿਕਾਸ ਭਵਨ ਵਿਖੇ ਰਿਹਾਇਸ਼ ਵੀ ਮੁਹੱਈਆ ਕਰਵਾਈ ਗਈ ਹੈ ਅਤੇ ਉਸ ਦਾ ਗੇਟ ਵੀ ਪਿਛਲੇ ਪਾਸੇ ਨੂੰ ਕੱਢਿਆ ਗਿਆ ਹੈ। ਇਸ ਹੈਲੀਪੈਡ ਤੱਕ ਪਹੁੰਚਣ ਲਈ ਸੜਕ ਦਾ ਡਿਵਾਈਡਰ ਵੀ ਗੈਰਕਾਨੂੰਨੀ ਢੰਗ ਨਾਲ ਤੁੜਵਾਇਆ ਗਿਆ ਹੈ। ਹੈਲੀਕਾਪਟਰ ਸਿਰਫ਼ ਮੁੱਖ ਮੰਤਰੀ ਵਰਤ ਸਕਦਾ ਹੈ ਤੇ ਉਨ੍ਹਾਂ ਦੇ ਰਿਹਾਇਸ਼ ਦੇ ਨੇੜੇ ਚੰਡੀਗੜ੍ਹ ਵਿਖੇ ਹੈਲੀਪੈਡ ਮੌਜੂਦ ਹੈ ਤਾਂ ਫ਼ਿਰ ਇੱਥੇ ਹੈਲੀਪੈਡ ਬਣਾਉਣ ਲਈ ਕਿਉਂ ਪੈਸੇ ਦੀ ਦੁਰਵਰਤੋਂ ਕੀਤੀ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।