ਕੀ ਹਾਂ ਮੈਂ ?

ਸਾਹਿਤ ਪੰਜਾਬ

ਕਵਿਤਾ
ਕੀ ਹਾਂ ਮੈਂ ?

ਖੁਸ਼ ਵੀ ਨਹੀਂ
ਉਦਾਸ ਵੀ ਨਹੀਂ
ਬਿਮਾਰ ਵੀ ਨਹੀਂ
ਪਰ ਠੀਕ ਵੀ ਨਹੀਂ
ਉੰਝ ਗੱਲਾਂ ਵੀ ਬਹੁਤ ਨੇ
ਪਰ ਕੋਈ ਗੱਲ ਵੀ ਨਹੀਂ
ਮੈਂ ਬਹੁਤੀ ਸਿੱਧੀ ਵੀ ਨਹੀਂ
ਕੋਈ ਵਲ ਵੀ ਨਹੀਂ
ਕੁਝ ਕਹਿੰਦੀ ਵੀ ਨਹੀਂ
ਹੁੰਦਾ ਝੱਲ ਵੀ ਨਹੀਂ
ਉਲਝਣਾ ਵੀ ਬਹੁਤ ਨੇ
ਕੋਈ ਹੱਲ ਵੀ ਨਹੀਂ
ਮੈਂ ਬਹੁਤੀ ਸਿਆਣੀ ਵੀ ਨਹੀਂ
ਪਰ ਬੇਅਕਲ ਵੀ ਨਹੀਂ
ਪਤਾ ਨਹੀਂ ਕਿ ਕੀ ਆ ਮੈਂ?
ਮੈਂ ਤੇਰੇ ਵੱਲ ਵੀ ਆਂ
ਤੇ ਤੇਰੇ ਵੱਲ ਵੀ ਨਹੀਂ
ਚਾਹੁਨੀ ਆ ਤੈਨੂੰ
ਨਾਲੇ ਜਾਣਦੀ ਆਂ
ਤੂੰ ਮੇਰਾ ਅੱਜ ਵੀ ਨਹੀਂ
ਤੇ ਹੋਣਾ ਕੱਲ ਵੀ ਨਹੀਂ
ਤੂੰ ਮੇਰਾ ਅੱਜ ਵੀ ਨਹੀਂ
ਤੇ ਹੋਣਾ ਕੱਲ ਵੀ ਨਹੀਂ….

      ਬੇਅੰਤ ਨਾਰੀਕੇ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।