SIR ਤੋਂ ਬਾਅਦ ਪੱਛਮੀ ਬੰਗਾਲ ਦੀ ਫਾਈਨਲ ਵੋਟਰ ਸੂਚੀ ਅੱਜ ਹੋਵੇਗੀ ਪਬਲਿਸ਼

ਨੈਸ਼ਨਲ

ਕੋਲਕਾਤਾ, 28 ਫਰਵਰੀ, ਬੋਲੇ ਪੰਜਾਬ ਬਿਊਰੋ :

ਪੱਛਮੀ ਬੰਗਾਲ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਤੋਂ ਬਾਅਦ ਅੱਜ ਫਾਈਨਲ ਵੋਟਰ ਸੂਚੀ ਪਬਲਿਸ਼ ਕੀਤੀ ਜਾਵੇਗੀ। 27 ਅਕਤੂਬਰ, 2025 ਤੋਂ ਰਾਜ ਵਿੱਚ SIR ਪ੍ਰਕਿਰਿਆ ਜਾਰੀ ਹੈ।

ਇਸ ਤੋਂ ਪਹਿਲਾਂ, ਰਾਜ ਦੀ ਡਰਾਫਟ ਵੋਟਰ ਸੂਚੀ 16 ਦਸੰਬਰ ਨੂੰ ਜਾਰੀ ਕੀਤੀ ਗਈ ਸੀ। ਇਸ ‘ਚ ਬੰਗਾਲ ਵਿੱਚ 58 ਲੱਖ 20 ਹਜ਼ਾਰ 898 ਵੋਟਰਾਂ ਦੇ ਨਾਮ ਮਿਟਾਉਣ ਲਈ ਚਿੰਨ੍ਹਿਤ ਕੀਤੇ ਗਏ ਸਨ।

ਬੰਗਾਲ ਦੀ ਫਾਈਨਲ ਵੋਟਰ ਸੂਚੀ ਪਹਿਲਾਂ 14 ਫਰਵਰੀ ਨੂੰ ਪਬਲਿਸ਼ ਕੀਤੀ ਜਾਣੀ ਸੀ। ਪਰ ਕੰਮ ਪੂਰਾ ਨਾ ਹੋਣ ਕਾਰਨ, ਇਸਨੂੰ ਪਹਿਲਾਂ 21 ਫਰਵਰੀ ਅਤੇ ਫਿਰ 28 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।