ਸੰਗਤ ਦੇ ਰੂਪ ਵਿੱਚ ਤੀਰਥ ਤੇ ਜਾਣ ਨਾਲ ਵਧਦੀ ਹੈ ਆਪਸੀ ਭਾਈਚਾਰਕ- ਸਾਂਝ : ਕੁਲਵੰਤ ਸਿੰਘ
ਮੋਹਾਲੀ 1 ਮਾਰਚ ,ਬੋਲੇ ਪੰਜਾਬ ਬਿਊਰੋ;
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਦੇ ਤਹਿਤ 8ਵੀਂ ਬਸ ਰਵਾਨਾ ਕੀਤੀ ਗਈ ਹੈ। ਕੁੰਬੜਾ ਕੌਂਸਲਰ ਰਵਿੰਦਰ ਬਿੰਦਰਾ ਦੇ ਯਤਨਾਂ ਸਦਕਾ ਭੇਜੀ ਜਾ ਰਹੀ ਬੱਸ ਨੂੰ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਸ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਦੇ ਚਿਹਰੇ ਤੇ ਪਾਇਆ ਜਾ ਰਿਹਾ ਸਕੂਨ ਅਤੇ ਖੁਸ਼ੀ ਵੇਖਿਆਂ ਹੀ ਬਣਦੀ ਹੈ, ਉਹਨਾਂ ਕਿਹਾ ਕਿ ਬੇਸ਼ੱਕ ਸਾਰਿਆਂ ਕੋਲ ਜਰੂਰਤ ਅਨੁਸਾਰ ਸੁੱਖ- ਸੁਵਿਧਾਵਾਂ ਮੌਜੂਦ ਹੁੰਦੀਆਂ ਹਨ, ਪ੍ਰੰਤੂ ਉਹ ਇਕੱਲੇ ਜਾ ਨਹੀਂ ਪਾਉਂਦੇ, ਸੰਗਤ ਦੇ ਰੂਪ ਵਿੱਚ ਜਾਣ ਦਾ ਸਬੱਬ- ਮੁੱਖ ਮੰਤਰੀ ਤੀਰਥ ਬਸ ਯਾਤਰਾ ਯੋਜਨਾ ਦੇ ਤਹਿਤ ਹੀ ਬਣ ਸਕਿਆ ਹੈ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਯਾਤਰੀਆਂ ਵੱਲੋਂ ਖੁਦ ਇਹ ਗੱਲ ਉਹਨਾਂ ਨੂੰ ਜਜ਼ਬਾਤੀ ਹੋ ਕੇ ਕਹੀ ਗਈ ਹੈ, ਤਿੰਨ ਦਿਨ ਅਤੇ ਦੋ ਰਾਤਾਂ ਦੀ ਯਾਤਰਾ ਤੋਂ ਬਾਅਦ ਸ਼ਰਧਾਲੂ ਖੁਸ਼ੀ- ਖੁਸ਼ੀ ਜਾਣ ਅਤੇ ਖੁਸ਼ੀ- ਖੁਸ਼ੀ ਸਾਰੇ ਸ਼ਰਧਾਲੂ ਵਾਪਸ ਆਉਣ, ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ, ਉਹਨਾਂ ਕਿਹਾ ਕਿ ਇਸ ਬਸ ਯਾਤਰਾ ਦੇ ਦੌਰਾਨ ਯਾਤਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਉਸ ਤੋਂ ਬਾਅਦ ਦੁਰਗਿਆਨਾ ਮੰਦਰ ਅਤੇ ਫਿਰ ਸ਼ਹੀਦਾਂ ਦੀ ਧਰਤੀ ਜਲਿਆਂਵਾਲਾ ਬਾਗ, ਰਾਮ ਤੀਰਥ ਬਾਲਮੀਕ ਧਾਰਮਿਕ ਅਸਥਾਨ, ਜਲਿਆਂ ਵਾਲੇ ਬਾਗ ਉਪਰੰਤ ਉਹ ਵਾਹਗਾ ਬਾਰਡਰ ਜਾਣਗੇ, ਜਿੱਥੇ ਕਿ ਸਾਰੇ ਯਾਤਰੀ ਇਸ ਗੱਲ ਨੂੰ ਵੇਖਣਗੇ ਕਿ ਕਿਸ ਤਰ੍ਹਾਂ ਦੇਸ਼ ਦੀ ਰੱਖਿਆ ਦੇ ਲਈ ਸਰਹੱਦਾਂ ਉੱਪਰ 24 ਘੰਟੇ ਭਾਰਤੀ ਫੌਜ ਦੇ ਨੌਜਵਾਨ ਤਾਇਨਾਤ ਰਹਿੰਦੇ ਹਨ, ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ, ਇਹਨਾਂ ਦੀ ਇਸ ਜਿੰਮੇਵਾਰੀ ਦੇ ਚਲਦਿਆਂ ਹੀ ਅਸੀਂ ਦਿਨ- ਰਾਤ ਚੈਨ ਨਾਲ ਕੱਟ ਪਾਉਂਦੇ ਹਾਂ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਵਧੀਆ ਉਪਰਾਲਾ ਹੈ, ਇਸ ਨਾਲ ਲੋਕਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਵੱਧਦੀ ਹੈ। ਇਹ ਭਜਨ ਬੰਦਗੀ ਕਰਦੇ ਇਕੱਠਿਆਂ ਜਾਂਦੇ – ਆਉਂਦੇ ਹਨ ਅਤੇ ਸਫਰ ਦੇ ਦੌਰਾਨ ਵਿਚਾਰਾਂ ਦਾ ਆਦਾਨ- ਪ੍ਰਦਾਨ ਹੁੰਦਾ ਹੈ ਅਤੇ ਇੱਕ ਪਰਿਵਾਰ ਬਣ ਕੇ ਹੀ ਆਪੋ- ਆਪਣੇ ਘਰਾਂ ਨੂੰ ਪਰਤਦੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 6 ਮਾਰਚ ਨੂੰ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਅਤੇ 10 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਸ ਦਿਨ ਪੰਜਾਬ ਦੀਆਂ ਮਹਿਲਾਵਾਂ ਦੇ ਲਈ 1000 ਪ੍ਰਤੀ ਮਹੀਨਾ ਸਕੀਮ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਕੁਲਦੀਪ ਸਿੰਘ ਸਮਾਣਾ,ਕੌਂਸਲਰ- ਰਵਿੰਦਰ ਬਿੰਦਰਾ, ਸਾਬਕਾ ਕੌਂਸਲਰ- ਰਜਿੰਦਰ ਪ੍ਰਸਾਦ ਸ਼ਰਮਾ, ਡਾਕਟਰ ਕੁਲਦੀਪ ਸਿੰਘ, ਜਸਪਾਲ ਸਿੰਘ ਮਟੌਰ, ਜਗਤਾਰ ਸਿੰਘ, ਦਲਵੀਰ ਸਿੰਘ, ਬਲਵੀਰ ਸਿੰਘ, ਲੱਕੀ, ਮਹਿੰਦਰ ਸਿੰਘ, ਹਰਦੀਪ ਸਿੰਘ ਭੰਗੂ, ਰੋਹਿਤ ਅਮਰਜੀਤ ਕੁਮਾਰ ,ਨਿਰੰਜਨ ਸਿੰਘ, ਰਣਜੀਤ ਸਿੰਘ ਵੀ ਹਾਜ਼ਰ ਸਨ.












