ਹਿਮਾਚਲ ਪੁਲਿਸ ਵਲੋਂ 2 ਦਿਨਾਂ ‘ਚ 950 ਤੋਂ ਵੱਧ ਪੰਜਾਬੀ ਬਾਈਕ ਸਵਾਰਾਂ ਦੇ ਚਲਾਨ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 4 ਮਾਰਚ, ਬੋਲੇ ਪੰਜਾਬ ਬਿਊਰੋ :

ਪੰਜਾਬ ਦੇ ਬਾਈਕ ਸਵਾਰ ਹਿਮਾਚਲ ਪੁਲਿਸ ਦੇ ਨਿਸ਼ਾਨੇ ‘ਤੇ ਆ ਗਏ ਹਨ। 2 ਦਿਨਾਂ ਵਿੱਚ ਹਿਮਾਚਲ ਪੁਲਿਸ ਨੇ 950 ਤੋਂ ਵੱਧ ਪੰਜਾਬੀ ਬਾਈਕ ਸਵਾਰਾਂ ਦੇ ਚਲਾਨ ਕੀਤੇ ਹਨ। ਹਿਮਾਚਲ ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਦੇ ਵੱਡੀ ਗਿਣਤੀ ਵਿੱਚ ਬਾਈਕ ਸਵਾਰ ਬਿਨਾਂ ਹੈਲਮੇਟ, ਬਿਨਾਂ ਨੰਬਰ ਪਲੇਟ, ਟ੍ਰਿਪਲ ਰਾਈਡਿੰਗ ਅਤੇ ਸੜਕਾਂ ‘ਤੇ ਤੇਜ਼ ਰਫ਼ਤਾਰ ਨਾਲ ਬਾਈਕ ਚਲਾਉਂਦੇ ਦਿਖਾਈ ਦਿੰਦੇ ਹਨ।

ਇਸ ਕਾਰਨ ਇੱਕ ਪਾਸੇ ਟ੍ਰੈਫਿਕ ਜਾਮ ਹੈ ਅਤੇ ਦੂਜੇ ਪਾਸੇ ਹਾਦਸਿਆਂ ਦਾ ਖ਼ਤਰਾ ਵੀ ਹੈ। ਸਥਾਨਕ ਲੋਕ ਵੀ ਉਨ੍ਹਾਂ ਦਾ ਵਿਰੋਧ ਵੀ ਕਰ ਰਹੇ ਹਨ। ਲਾਹੌਲ ਸਪਿਤੀ ਤੋਂ ਕਾਂਗਰਸ ਵਿਧਾਇਕ ਅਨੁਰਾਧਾ ਬਾਲੀ ਨੇ ਤਾਂ ਸਿੱਧੀ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਤੁਸੀਂ ਘੁੰਮਣ ਲਈ ਆਉਂਦੇ ਹੋ ਤਾਂ ਤੁਹਾਡਾ ਸਵਾਗਤ ਹੈ। ਪਰ ਜੇਕਰ ਤੁਸੀਂ ਗੰਦਗੀ ਫੈਲਾਉਂਦੇ ਹੋ ਤਾਂ ਤੁਹਾਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪੁਲਿਸ ਨੂੰ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।