Sri Lanka ਕੋਲ Iranian ਜੰਗੀ ਬੇੜੇ ’ਤੇ ਪਣਡੁੱਬੀ ਨਾਲ ਹਮਲਾ; ਇਕ ਹਲਾਕ; 78 ਜ਼ਖ਼ਮੀ

ਸੰਸਾਰ ਪੰਜਾਬ

ਕੋਲੰਬੋ 4 ਮਾਰਚ ,ਬੋਲੇ ਪੰਜਾਬ ਬਿਊਰੋ;

ਅਮਰੀਕਾ, ਇਜ਼ਰਾਈਲ ਅਤੇ ਇਰਾਨ ਦਰਮਿਆਨ ਚੱਲ ਰਹੀ ਜੰਗ ਹੁਣ ਹੋਰ ਤੇਜ਼ ਹੋ ਗਈ ਹੈ ਅਤੇ ਅੱਜ ਇਸ ਜੰਗ ਦਾ ਪੰਜਵਾਂ ਦਿਨ ਹੈ। ਸ੍ਰੀਲੰਕਾ ਦੇ ਸਮੁੰਦਰੀ ਤਟ ਕੋਲ ਇੱਕ ਇਰਾਨੀ ਜੰਗੀ ਜਹਾਜ਼ IRIS Dena ‘ਤੇ ਪਣਡੁੱਬੀ ਰਾਹੀਂ ਹਮਲਾ ਕੀਤਾ ਗਿਆ ਹੈ। ਇਸ ਹਮਲੇ ਤੋਂ ਬਾਅਦ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ ਹੈ। ਸ੍ਰੀਲੰਕਾ ਜਲ ਸੈਨਾ ਮੁਤਾਬਕ ਜਹਾਜ਼ ’ਤੇ ਸਵਾਰ ਲਗਪਗ 180 ਲੋਕਾਂ ਵਿੱਚੋਂ 100 ਤੋਂ ਵੱਧ ਲੋਕ ਹਾਲੇ ਵੀ ਲਾਪਤਾ ਹਨ। ਹੁਣ ਤੱਕ 78 ਜ਼ਖਮੀਆਂ ਨੂੰ ਗਾਲੇ (Galle) ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸ੍ਰੀਲੰਕਾ ਦੀ ਹਵਾਈ ਸੈਨਾ ਅਤੇ ਨੇਵੀ ਲਗਾਤਾਰ ਲਾਪਤਾ ਲੋਕਾਂ ਦੀ ਭਾਲ ਲਈ ਸਰਚ ਅਪਰੇਸ਼ਨ ਚਲਾ ਰਹੀ ਹੈ।

ਇਰਾਨ ਵਿੱਚ ਸੱਤਾ ਦੇ ਤਖਤਾਪਲਟ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਰਾਨ ਦੀ ‘ਅਸੈਂਬਲੀ ਆਫ਼ ਐਕਸਪਰਟਸ’ ਨੇ ਮਰਹੂਮ ਆਇਤੁੱਲਾ ਅਲੀ ਖਮੇਨੀ ਦੇ ਪੁੱਤਰ ਮੁਜਤਬਾ ਖਮੇਨੀ ਨੂੰ ਨਵਾਂ ਸੁਪਰੀਮ ਲੀਡਰ ਚੁਣ ਲਿਆ ਹੈ। ਮੁਜਤਬਾ ਨੂੰ ਇਰਾਨ ਦੀ ਫੌਜ (IRGC) ਦਾ ਬਹੁਤ ਕਰੀਬੀ ਮੰਨਿਆ ਜਾਂਦਾ ਹੈ। ਹਾਲਾਂਕਿ, ਇਸ ਬਾਰੇ ਅਧਿਕਾਰਤ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਇਰਾਨ ਸਰਕਾਰ ਨੇ ਖਮੇਨੀ ਦੀ ਮੌਤ ‘ਤੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਨੂੰ ਮਸ਼ਹਦ ਸ਼ਹਿਰ ਵਿੱਚ ਦਫ਼ਨਾਇਆ ਜਾਵੇਗਾ।ਇਜ਼ਰਾਈਲ ਨੇ ਇਰਾਨ ਦੇ ਨਵੇਂ ਬਣਨ ਵਾਲੇ ਲੀਡਰ ਨੂੰ ਲੈ ਕੇ ਬਹੁਤ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਹੈ ਕਿ ਜਿਹੜਾ ਵੀ ਵਿਅਕਤੀ ਖਮੇਨੀ ਦੀ ਜਗ੍ਹਾ ਲਵੇਗਾ, ਉਹ ਇਜ਼ਰਾਈਲ ਦਾ ਅਗਲਾ ਨਿਸ਼ਾਨਾ ਹੋਵੇਗਾ। ਕਾਟਜ਼ ਨੇ ਸਪੱਸ਼ਟ ਕੀਤਾ ਕਿ ਨਵੇਂ ਨੇਤਾ ਦਾ ਨਾਮ ਕੁਝ ਵੀ ਹੋਵੇ ਜਾਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੁਕਿਆ ਹੋਵੇ, ਇਜ਼ਰਾਈਲ ਉਸ ਨੂੰ ਲੱਭ ਕੇ ਖਤਮ ਕਰ ਦੇਵੇਗਾ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਇਰਾਨ ਦੀ ਪੂਰੇ ਲੀਡਰਸ਼ਿਪ ਨੂੰ ਤਬਾਹ ਕਰਨ ਦੀ ਨੀਤੀ ’ਤੇ ਕੰਮ ਕਰ ਰਿਹਾ ਹੈ। ਅਮਰੀਕਾ ਤੇ ਇਜ਼ਰਾਇਲ ਵਲੋਂ ਇਰਾਨ ’ਤੇ ਹਮਲੇ ਤੇਜ਼ ਕਰ ਦਿੱਤੇ ਗਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।