ਸ਼੍ਰੀ ਚਮਕੌਰ ਸਾਹਿਬ,5 ਮਾਰਚ,ਬੋਲੇ ਪੰਜਾਬ ਬਿਊਰੋ;
ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸੰਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਸਿਮਰੂ ਦੀ ਅਗਵਾਈ ਵਿੱਚ ਲੇਬਰ ਚੌਂਕ ਵਿਖੇ ਅਮਰੀਕਾ ਇਜ਼ਰਾਈਲ ਦੁਆਰਾ ਇਰਾਨ ਉੱਪਰ ਕੀਤੇ ਹਮਲੇ ਵਿਰੁੱਧ ਅਤੇ ਚਾਰ ਲੇਬਰ ਕੋਡਾਂ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਗਿਆ, ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਮਿਸਤਰੀ ਮੋਨਮੋਹਨ ਸਿੰਘ ਕਾਲਾ ਨੇ ਦੱਸਿਆ ਕਿ ਇਕੱਠ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਸੀਮਰੂ ,ਸਲਾਹਕਾਰ ਮਲਾਗਰ ਸਿੰਘ ਨੇ ਕਿਹਾ ਕਿ ਅਮਰੀਕਾ ਸਾਮਰਾਜ ਆਪਣੀ ਸੰਸਾਰ ਚੌਧਰ ਕਾਇਮ ਕਰਨ ਲਈ ਵੱਖਰੇ ਵੱਖਰੇ ਮੁਲਕਾਂ ਨੂੰ ਡਰਾਉਣ, ਧਮਕਾਉਣ ਉਥੋਂ ਦੀਆਂ ਚੁਣੀਆਂ ਸਰਕਾਰਾਂ ਦੇ ਤਖਤੇ ਪਲਟਣ ਅਤੇ ਆਪਣੀਆਂ ਪਿੱਠੂ ਸਰਕਾਰਾਂ ਬਣਾਉਣ ਦੀ ਮੁਹਿੰਮ ਵਿੱਚ ਜੁਟਿਆ ਹੋਇਆ ਹੈ। ਇਨ੍ਹਾਂ ਮੁਲਕਾਂ ਦੇ ਮਾਲ ਖਜ਼ਾਨਿਆਂ ਤੇ ਸਿੱਧਾ ਕੰਟਰੋਲ ਕਰਨ ਲਈ ਦੁਨੀਆਂ ਨੂੰ ਨੱਹਕੀ ਜੰਗ ਵੱਲ ਧੱਕ ਰਿਹਾ ਹੈ। ਇਸ ਨਹਕੀ ਜੰਗ ਵਿੱਚ ਜਿੱਥੇ ਸਾਮਰਾਜੀ ਮੁਲਕ ਹਥਿਆਰਾਂ ਦਾ ਵਪਾਰ ਕਰਦੇ ਹਨ, ਉੱਥੇ ਹੀ ਹਜ਼ਾਰਾਂ ਨਿਹੱਤੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ, ਅਮਰੀਕਾ ਦੇ ਇਸ ਇਰਾਕ ਹਮਲੇ ਵਿੱਚ ਸੈਂਕੜੇ ਸਕੂਲੀ ਬੱਚੀਆਂ ਨੂੰ ਬੰਬਾਂ ਨਾਲ ਉੜਾ ਦਿੱਤਾ ਗਿਆ ਹੈ, ਇਹਨਾਂ ਕਿਹਾ ਕਿ ਇਸ ਨੱਹਕੀ ਜੰਗ ਨਾਲ ਜਿੱਥੇ ਕਾਲਾ ਬਜਾਰੀ ਵਿੱਚ ਵਾਧਾ ਹੋਵੇਗਾ,ਉੱਥੇ ਹੀ ਤੇਲ ਮਹਿੰਗਾ ਹੋਵੇਗਾ, ਜਿਸ ਨਾਲ ਮਨੁੱਖੀ ਲੋੜਾਂ ਦੀਆਂ ਚੀਜ਼ਾਂ ਹੋਰ ਮਹਿੰਗੀਆਂ ਹੋ ਜਾਣਗੀਆਂ, ਅਤੇ ਮਹਿੰਗਾਈ ਬੇਕਾਬੂ ਹੋ ਜਾਵੇਗੀ , ਜਿਸ ਦੀ ਮਾਰ ਸਮੁੱਚੀ ਮਿਹਨਤਕਸ਼ ਜਮਾਤ ਤੇ ਪਵੇਗੀ, ਇਹਨਾਂ ਕਿਹਾ ਕਿ ਸਰਮਾਏਦਾਰਾਂ ਦੇ ਮੁਨਾਫਿਆਂ ਖਾਤਰ ਹੀ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਚਾਰ ਲੇਬਰ ਕੋਡਾ ਵਿਚ ਤਬਦੀਲ ਕੀਤਾ ਗਿਆ ਹੈ ਇਹਨਾਂ ਸਮੁੱਚੇ ਮਿਹਨਤਕਸ਼ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਨਹੱਕੀ ਜੰਗ ਦਾ ਡੱਟ ਕੇ ਵਿਰੋਧ ਕਰਨ ,ਇਸ ਮੌਕੇ ਰਮੇਸ਼ ਕੁਮਾਰ ਕਾਕਾ ,ਦਲਜੀਤ ਸਿੰਘ ਬਿੱਟੂ, ਜਰਮੀਤ ਸਿੰਘ, ਗੁਲਾਬ ਚੰਦ ਚੌਹਾਨ, ਅੰਗਰੇਜ਼ ਸਿੰਘ ਗੁਰਮੇਲ ਸਿੰਘ , ਅਜੈਬ ਸਿੰਘ ਸਮਾਣਾ ਆਦਿ ਹਾਜਰ ਸਨ












