ਦੋਸ਼ੀਆਂ ਪਾਸੋਂ 05 ਮੋਬਾਇਲ ਫੋਨ, 05 ਐਕਟੀਵਾ ਅਤੇ 07 ਮੋਟਰਸਾਈਕਲ ਬਰਾਮਦ
ਐਸ.ਏ.ਐਸ ਨਗਰ, 6 ਮਾਰਚ ,ਬੋਲੇ ਪੰਜਾਬ ਬਿਊਰੋ:
ਸ੍ਰੀ ਹਰਮਨਦੀਪ ਸਿੰਘ ਹਾਂਸ, ਐਸ.ਐਸ.ਪੀ. ਜ਼ਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਦਿਲਪ੍ਰੀਤ ਸਿੰਘ, ਐਸ.ਪੀ. ਸਿਟੀ ਮੋਹਾਲੀ ਦੀ ਰਹਿਨੁਮਾਈ ਹੇਠ ਮੋਹਾਲੀ ਸ਼ਹਿਰ ਵਿੱਚ ਹੋ ਰਹੀਆਂ ਚੋਰੀ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।
ਇਸ ਸਬੰਧੀ ਸ੍ਰੀ ਪ੍ਰਿਥਵੀ ਸਿੰਘ ਚਹਿਲ, ਕਪਤਾਨ ਪੁਲਿਸ ਸਿਟੀ-1 ਮੋਹਾਲੀ ਅਤੇ ਇੰਸਪੈਕਟਰ ਸੁਖਬੀਰ ਸਿੰਘ, ਮੁੱਖ ਅਫਸਰ ਥਾਣਾ ਫੇਜ਼-1 ਮੋਹਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 25.02.2026 ਨੂੰ ਕੂੜੇ ਵਾਲਾ ਡੰਪ, ਕਲੱਬ-72 ਜਿਮ, ਇੰਡਸਟਰੀਅਲ ਏਰੀਆ ਫੇਜ਼-8 ਮੋਹਾਲੀ ਵਿਖੇ ਨਾਕਾਬੰਦੀ ਦੌਰਾਨ ਪੁਲਿਸ ਟੀਮ ਵੱਲੋਂ ਗੁਰਬਚਨ ਸਿੰਘ ਉਰਫ਼ ਬਚਨਾ ਪੁੱਤਰ ਜਗੀਰ ਚੰਦ ਵਾਸੀ ਸ਼ਿਵ ਕਲੋਨੀ, ਨੇੜੇ ਰਵੀ ਕਰਿਆਨਾ ਸਟੋਰ ਬੜਮਾਜਰਾ, ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਸਲਮਾਨ ਪੁੱਤਰ ਸੋਨੂੰ ਵਾਸੀ ਮਿਲਕ ਡੇਅਰੀ ਕੰਪਲੈਕਸ, ਗਵਾਲਾ ਕਲੋਨੀ, ਮਲੋਆ ਚੰਡੀਗੜ੍ਹ ਨੂੰ ਕਾਬੂ ਕੀਤਾ ਗਿਆ।
ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਮੋਟਰਸਾਈਕਲ ਨੰਬਰ CH-01-AN-7651 (ਮਾਰਕਾ ਹੌਂਡਾ, ਰੰਗ ਕਾਲਾ) ਅਤੇ ਇੱਕ ਮੋਬਾਇਲ ਫੋਨ ਮਾਰਕਾ ਓਪੋ (ਰੰਗ ਸਿਲਵਰ) ਬਰਾਮਦ ਕੀਤਾ ਗਿਆ। ਇਸ ਸਬੰਧੀ ਥਾਣਾ ਫੇਜ਼-1 ਮੋਹਾਲੀ ਵਿੱਚ ਮੁਕੱਦਮਾ ਨੰਬਰ 40 ਮਿਤੀ 25.02.2026 ਅਧੀਨ ਧਾਰਾ 304, 3(5) ਬੀ.ਐਨ.ਐਸ ਦਰਜ ਕੀਤਾ ਗਿਆ।
ਤਫ਼ਤੀਸ਼ ਦੌਰਾਨ ਹਰਮਨਦੀਪ ਸਿੰਘ ਉਰਫ਼ ਮਨਦੀਪ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਲਹੋਰੀਮਲ, ਤਹਿਸੀਲ ਅਟਾਰੀ, ਥਾਣਾ ਘਰਿੰਡਾ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ (ਹਾਲ ਵਾਸੀ ਪਿੰਡ ਸਾਹੀ ਮਾਜਰਾ, ਮੋਹਾਲੀ) ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਵੱਲੋਂ ਦੋਸ਼ੀਆਂ ਪਾਸੋਂ ਵੱਖ-ਵੱਖ ਥਾਵਾਂ ਤੋਂ ਸਨੈਚ ਕੀਤੇ ਅਤੇ ਚੋਰੀ ਕੀਤੇ ਵਾਹਨਾਂ ਅਤੇ ਮੋਬਾਇਲ ਫੋਨਾਂ ਸਮੇਤ ਵੱਡੀ ਬਰਾਮਦਗੀ ਕੀਤੀ ਗਈ ਹੈ। ਬਰਾਮਦ ਵਾਹਨਾਂ ਵਿੱਚ ਐਕਟੀਵਾ ਨੰਬਰ PB-10-KC-4235 (ਰੰਗ ਚਿੱਟਾ), ਮੋਟਰਸਾਈਕਲ PB-65-BB-1765 (ਹੀਰੋ ਸਪਲੈਂਡਰ, ਰੰਗ ਕਾਲਾ), ਐਕਟੀਵਾ PB-65-AS-8344 (ਰੰਗ ਗਰੇ), ਐਕਟੀਵਾ PB-65-P-3990 (ਰੰਗ ਚਿੱਟਾ), ਐਕਟੀਵਾ DL-3SGB-2120 (ਰੰਗ ਨੀਲਾ) ਸਮੇਤ ਹੋਰ ਕਈ ਮੋਟਰਸਾਈਕਲ ਅਤੇ ਐਕਟਿਵਾ ਬਿਨਾਂ ਨੰਬਰ ਪਲੇਟ ਦੇ ਸ਼ਾਮਲ ਹਨ।
ਇਸ ਬਰਾਮਦਗੀ ਤੋਂ ਬਾਅਦ ਮੁਕੱਦਮੇ ਵਿੱਚ ਧਾਰਾ 317(2) ਬੀ.ਐਨ.ਐਸ ਦਾ ਵਾਧਾ ਕੀਤਾ ਗਿਆ ਹੈ।
ਦੋਸ਼ੀਆਂ ਗੁਰਬਚਨ ਸਿੰਘ ਉਰਫ਼ ਬਚਨਾ, ਸਲਮਾਨ ਅਤੇ ਹਰਮਨਦੀਪ ਸਿੰਘ ਪਾਸੋਂ ਕੁੱਲ ਬਰਾਮਦਗੀ:
- 05 ਮੋਬਾਇਲ ਫੋਨ
- 05 ਐਕਟੀਵਾ
- 07 ਮੋਟਰਸਾਈਕਲ
ਪੁਲਿਸ ਵੱਲੋਂ ਮਾਮਲੇ ਦੀ ਅਗਲੀ ਤਫ਼ਤੀਸ਼ ਜਾਰੀ ਹੈ।












