ਇਰਾਨ ਉੱਪਰ ਇਜ਼ਰਾਈਲ ਤੇ ਅਮਰੀਕੀ ਹਮਲੇ ਖਿਲਾਫ ਪ੍ਰਦਰਸ਼ਨ

ਪੰਜਾਬ

ਮੋਦੀ ਸਰਕਾਰ ਅਮਰੀਕਾ ਦੀ ਚਾਕਰੀ ਦੇ ਰਾਹ – ਵੀਰ ਸਿੰਘ ਬੜਵਾ

ਰੂਪਨਗਰ 6 ਮਾਰਚ ,ਬੋਲੇ ਪੰਜਾਬ ਬਿਊਰੋ;

ਅਮਰੀਕੀ ਸਾਮਰਾਜ ਤੇ ਇਜ਼ਰਾਈਲ ਵੱਲੋਂ ਇਰਾਨ ਉੱਪਰ ਕੀਤੇ ਹਮਲੇ ਖਿਲਾਫ ਕਿਰਤੀ ਕਿਸਾਨ ਮੋਰਚਾ , ਪੰਜਾਬ ਸਟੂਡੈਂਟਸ ਯੂਨੀਅਨ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਤੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਰੋਪੜ ਸ਼ਹਿਰ ਵਿੱਚ ਮਾਰਚ ਕਰਕੇ ਅਮਰੀਕੀ ਸਾਮਰਾਜ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦੇ ਹੋਏ ਰੋਪੜ ਜਾਮਾ ਮਸਜਿਦ ਦੇ ਇਮਾਮ ਅਜ਼ਹਰ ਹਸਨ , ਕਿਰਤੀ ਕਿਸਾਨ ਮੋਰਚਾ ਦੇ ਵੀਰ ਸਿੰਘ ਬੜਵਾ ਤੇ ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਕੁਰੜ ਨੇ ਕਿਹਾ ਕਿ ਅਮਰੀਕਾ ਵੱਲੋਂ ਇਰਾਨ ਉੱਪਰ ਨਿਊਕਲੀਅਰ ਬੰਬ ਬਣਾਉਣ ਦਾ ਝੂਠਾ ਦੋਸ਼ ਲਗਾ ਕੇ ਹਮਲਾ ਕੀਤਾ ਹੈ।ਜਿਸ ਵਿੱਚ ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਖਾਮਿਨੇਈ ਮਾਰੇ ਗਏ ਹਨ।ਇਹ ਹਮਲੇ ਹਜੇ ਵੀ ਜਾਰੀ ਹਨ ।ਇਰਾਨ ਦੇ ਇੱਕ ਸਕੂਲ ਉੱਪਰ ਬੰਬ ਸੁੱਟ ਕੇ 150 ਤੋਂ ਉੱਪਰ ਬੱਚੀਆਂ ਨੂੰ ਮਾਰ ਦਿੱਤਾ ਹੈ।ਅਮਰੀਕਾ ਮੱਧ ਏਸ਼ੀਆ ਵਿੱਚ ਚੀਨ ਤੇ ਰੂਸ ਦੇ ਪ੍ਰਭਾਵ ਨੂੰ ਖਤਮ ਕਰਵਾਉਣ ਤੇ ਇਰਾਨ ਦੇ ਤੇਲ ਤੇ ਗੈਸ ਦੇ ਭੰਡਾਰਾਂ ਉੱਪਰ ਕਬਜ਼ਾ ਕਰਨ ਲਈ ਇਹ ਹਮਲੇ ਕਰ ਰਿਹਾ ਹੈ। ਬਹੁ ਧਰੁਵੀ ਸੰਸਾਰ ਨੂੰ ਆਪਣੀ ਜੰਗੀ ਮੁਹਿੰਮ ਨਾਲ ਇੱਕ ਧਰੁਵੀ ਸੰਸਾਰ ਵਿੱਚ ਬਦਲਣ ਦੀ ਮੁਹਿੰਮ ਅਮਰੀਕੀ ਸਾਮਰਾਜ ਨੇ ਸ਼ੁਰੂ ਕੀਤੀ ਹੋਈ ਹੈ।
ਮਲਾਗਰ ਸਿੰਘ ਖਮਾਣੋਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਅਮਰੀਕੀ ਹਮਲੇ ਦਾ ਵਿਰੋਧ ਕਰਨ ਦੀ ਬਜਾਇ ਇਜ਼ਰਾਈਲ ਜਾਕੇ ਚੁੱਪ ਸਹਿਮਤੀ ਦਿੱਤੀ ਹੈ।ਅਮਰੀਕਾ ਦੇ ਕਹਿਣ ਉੱਪਰ ਰੂਸ ਤੋਂ ਤੇਲ ਖਰੀਦਣਾ ਬੰਦ ਕੀਤਾ ਹੈ ਤੇ ਇਰਾਨ ਦੀ ਚਾਹਬਹਾਰ ਬੰਦਰਗਾਹ ਨੂੰ ਤੋਂ ਪਿੱਛੇ ਹਟ ਗਿਆ ਹੈ।ਮੋਦੀ ਸਰਕਾਰ ਟਰੰਪ ਦੀ ਚਾਕਰੀ ਕਰਨ ਲੱਗੀ ਹੋਈ ਹੈ।
ਇਸ ਮੌਕੇ ਮਨਪ੍ਰੀਤ ਕੌਰ ਮਨਸਾਲੀ, ਹਰਮਨ ਸਿੰਘ ਖ਼ਾਨਪੁਰ ,ਸ਼ਮੀਰ ਮੁਹੰਮਦ ,ਰਾਜਵੀਰ ਸਿੰਘ, ਕਰਮਦੀਨ, ਸ਼ਾਦਾਬ ,ਜਰਨੈਲ਼ ਸਿੰਘ ਮਗਰੋੜ ,ਮੇਜਰ ਸਿੰਘ ਅਸਮਾਨਪੁਰ ,ਅਵਤਾਰ ਸਿੰਘ ਅਸਾਲਤਪੁਰ ,ਅਵਤਾਰ ਸਿੰਘ ਬੜਵਾ ਆਦਿ ਨੇ ਕਿਹਾ ਕਿ ਅਮਰੀਕਾ ਤੁਰੰਤ ਹਮਲੇ ਕਰਨੇ ਬੰਦ ਕਰੇ ਤੇ ਫੌਰੀ ਜੰਗਬੰਦੀ ਕਰਵਾਈ ਜਾਵੇ। ਨੇਤਨਯਾਹੂ ਤੇ ਟਰੰਪ ਉੱਪਰ ਇੰਟਰਨੈਸ਼ਨਲ ਕੋਰਟ ਵਿੱਚ ਮੁਕੱਦਮਾ ਚਲਾਇਆ ਜਾਵੇ।ਭਾਰਤ ਸਰਕਾਰ ਇਹਨਾਂ ਹਮਲਿਆਂ ਦਾ ਤੁਰੰਤ ਵਿਰੋਧ ਕਰੇ ਤੇ ਅਮਰੀਕਾ ਦੀ ਦਲਾਲੀ ਕਰਨੀ ਬੰਦ ਕਰੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।