ਪੀ.ਆਰ. -6 ਸੜਕ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਟੀ.ਡੀ.ਆਈ. ਦਫਤਰ ਸਾਹਮਣੇ ਦਿੱਤਾ ਗਿਆ ਵਿਸ਼ਾਲ ਧਰਨਾ

ਪੰਜਾਬ

ਨਿਰਮਾਣ ਸ਼ੁਰੂ ਨਾ ਹੋਣ ਤੇ 1 ਅਪ੍ਰੈਲ 2026 ਨੂੰ ਪੁੱਡਾ ਦੇ ਦਫਤਰ ਸਾਹਮਣੇ ਦਿੱਤਾ ਜਾਏਗਾ ਧਰਨਾ

ਮੋਹਾਲੀ 7 ਮਾਰਚ,ਬੋਲੇ ਪੰਜਾਬ ਬਿਊਰੋ;
 (ਕੋਰਵਾਸ) ਕਮੇਟੀ ਆਫ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਸੋਸਾਇਟੀਜ਼ ਮੈਗਾ ਮੋਹਾਲੀ ਦੇ ਬੈਨਰ ਥੱਲੇ ਮੈਗਾ ਪ੍ਰੋਜੈਕਟਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਟੀ.ਡੀ.ਆਈ. ਦੇ ਮੁੱਖ ਦਫਤਰ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨਾ ਪੀ.ਆਰ. -6 ਸੜਕ ਦੇ ਨਿਰਮਾਣ ਵਿੱਚ ਕੀਤੀ ਜਾ ਰਹੀ ਦੇਰੀ ਕਾਰਨ ਦਿੱਤਾ ਗਿਆ। ਧਰਨੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਭਾਵਿਤ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸਰਕਾਰ ਵੱਲੋਂ ਇਸ ਸੜਕ ਤੇ ਪਹਿਲਾਂ ਹੀ 200 ਕਰੋੜ ਖਰਚ ਕੀਤੇ ਜਾ ਚੁੱਕੇ ਹਨ ਪਰ ਬਿਲਡਰ ਦੀਆਂ ਲੂੰਬੜ ਚਾਲਾਂ ਕਾਰਨ ਇਸ ਸੜਕ ਦਾ ਨਿਰਮਾਣ ਨਹੀਂ ਹੋ ਰਿਹਾ ਜਦਕਿ ਬਿਲਡਰ ਵੱਲੋਂ ਇਸ ਸੜਕ ਦੇ ਵੱਡ-ਵੱਡੇ ਬੋਰਡ ਲਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਇਹ ਬਿਲਡਰ ਇਸ ਇਲਾਕੇ ਦੀਆਂ ਜਮੀਨਾਂ ਨੂੰ ਸਸਤੇ ਭਾਅ ਵਿੱਚ ਹਥਿਆਉਣਾ ਚਾਹੁੰਦਾ ਹੈ। ਜਿਸ ਕਾਰਨ ਇਹ ਮਾਣਯੋਗ ਅਦਾਲਤ ਵਿੱਚ ਚਲਦੇ ਕੇਸ ਨੂੰ ਆਨੇ ਬਹਾਨੇ ਲਾ ਕੇ ਲਮਕਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਜਦੋਂ ਇਹ ਬਿਲਡਰ ਇੰਨਾ ਸੜਕਾਂ ਲਈ ਬਣੀ ਸਾਲ 2015 ਦੀ ਨੀਤੀ ਨੂੰ ਪ੍ਰਵਾਨ ਕਰ ਚੁੱਕਾ ਹੈ ਫੇਰ ਮਾਨਯੋਗ ਅਦਾਲਤ ਵਿੱਚ ਜਾਣ ਦੀ ਕੋਈ ਤੁੱਕ ਨਹੀਂ ਸੀ ਬਣਦੀ ਪਰ ਇਸ ਬਿਲਡਰ ਵੱਲੋਂ ਇਸ ਸੜਕ ਦੇ ਨਿਰਮਾਣ ਵਿੱਚ ਦੇਰੀ ਕਰਨ ਲਈ ਹੀ ਕੋਰਟ ਦਾ ਸਹਾਰਾ ਲਿਆ ਗਿਆ ਹੈ। ਇਸ ਬਿਲਡਰ ਨੇ ਇਸ ਸੜਕ ਦੇ ਵੱਡੇ-ਵੱਡੇ ਬੋਰਡ ਲਾ ਕੇ ਲੋਕਾਂ ਨੂੰ ਲੁੱਟਿਆ ਹੈ। ਇਹ ਬੋਰਡ ਅੱਜ ਵੀ ਲੱਗੇ ਦਿਖਾਈ ਦੇ ਰਹੇ ਹਨ ਪਰ ਬਿਲਡਰ ਵੱਲੋਂ ਆਪ ਹੀ ਸੜਕ ਬਣਾਉਣ ਲਈ ਅੜਚਣਾ ਪੈਦਾ ਕੀਤੀਆਂ ਜਾ ਰਹੀਆਂ ਹਨ। ਜਿਸ ਕਾਰਨ ਲੋਕਾਂ ਨੂੰ ਗੰਦਗੀ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸੜਕ ਵਾਲੀ ਥਾਂ ਤੇ ਗੰਦਾ ਪਾਣੀ ਭਰ ਕੇ ਖੜ ਜਾਂਦਾ ਹੈ ਅਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ

ਆਗੂਆਂ ਨੇ ਕਿਹਾ ਕਿ ਇਹ ਬਿਲਡਰ ਗਮਾਡਾ/ਪੁੱਡਾ ਦੇ ਕੁਝ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਲੋਕਾਂ ਦਾ ਬੁੱਧੂ ਬਣਾ ਰਿਹਾ ਹੈ। ਇਸ ਲਈ ਕੋਰਵਾਸ ਨੇ ਫੈਸਲਾ ਲਿਆ ਹੈ ਕਿ ਅਪ੍ਰੈਲ ਫੂਲ ਭਾਵ ਇੱਕ ਅਪ੍ਰੈਲ ਨੂੰ ਪੁੱਡਾ/ਗਮਾਡਾ ਤੇ ਮੁੱਖ ਦਫਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਕੋਰਵਾਸ ਦੇ ਆਗੂਆਂ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਤੋ ਪੁਰਜੋਰ ਮੰਗ ਕੀਤੀ ਕਿ ਇਸ ਸੜਕ ਦਾ ਨਿਰਮਾਣ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਇਸ ਇਲਾਕੇ ਦੇ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ। ਸਟੇਜ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ ਨੇ ਬੜੀ ਹੀ ਬਾਖੂਬੀ ਨਾਲ ਨਿਭਾਈ। ਧਰਨੇ ਨੂੰ ਪਾਲ ਸਿੰਘ ਰੱਤੂ, ਰਾਜਵਿੰਦਰ ਸਿੰਘ ਸਰਾਓ, ਭੁਪਿੰਦਰ ਸਿੰਘ ਸੈਣੀ, ਐਡਵੋਕੇਟ ਗੌਰਵ ਗੋਇਲ, ਜਸਵੀਰ ਸਿੰਘ ਗੜਾਂਗ, ਸੁਖਜਿੰਦਰ ਸਿੰਘ, ਬੁੱਧ ਸਿੰਘ, ਸੁਰਿੰਦਰ ਸਿੰਘ, ਅਨਿਲ ਪਰਾਸ਼ਰ, ਦਲਜੀਤ ਸਿੰਘ ਸੈਣੀ, ਹਰਬੰਸ ਸਿੰਘ, ਕੰਵਰ ਸਿੰਘ ਗੱਲ, ਸੁਮਿਕਸ਼ਾ ਸੂਦ, ਮਨੋਜ ਸ਼ਰਮਾ, ਅਮਰਜੀਤ ਸਿੰਘ, ਰਮਨਦੀਪ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ, ਸਾਧੂ ਸਿੰਘ, ਸੰਤ ਸਿੰਘ, ਕਰਮਜੀਤ ਸਿੰਘ ਸਿੱਧੂ, ਸੰਜੀਵ ਸੋਨੀ, ਅਮਿਤ ਉਬਰਾਏ ਅਤੇ ਹੋਰ ਪਤਵੰਤੇ ਆਗੂਆਂ ਨੇ ਸੰਬੋਧਨ ਕੀਤਾ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।