ਕੇਂਦਰ ਸਰਕਾਰ ਵਲੋਂ ਯੂਜੀਸੀ ਵਿੱਚ ਜਨਰਲ ਵਿਰੋਧੀ ਕੀਤੀਆਂ ਗਈਆਂ ਸੋਧਾਂ ਦੇ ਵਿਰੋਧ ਵਿੱਚ ਦਿੱਲੀ ਜਾ ਰਹੇ ਜਨਰਲ ਕੈਟੇਗਰੀ ਦੇ ਲੋਕਾਂ ਨੂੰ ਹਰਿਆਣਾ ਵਿੱਚ ਰੋਕਿਆ ਗਿਆ

Uncategorized

ਮੋਹਾਲੀ :10 ਮਾਰਚ, ਬੋਲੇ ਪੰਜਾਬ ਬਿਊਰੋ;

ਪੰਜਾਬ ਤੋਂ ਵੱਡੀ ਗਿਣਤੀ ਵਿੱਚ ਜਨਰਲ ਕੈਟੇਗਰੀ ਵੈਲਫ਼ੇਅਰ ਫੈਡਰੇਸ਼ਨ ਪੀਐਸਪੀਸੀਐਲ ਪੀਐਸਟੀਸੀਅਲ ਪੰਜਾਬ, ਜਨਰਲ ਪੀਸੀ ਅਧਿਆਪਕ ਮੰਚ ਅਤੇ ਪੰਜਾਬੀ ਯੂਨੀਵਰਸਿਟੀ ਦੇ ਆਗੂ ਸ੍ਰੀ ਜਸਵੰਤ ਸਿੰਘ ਧਾਲੀਵਾਲ,ਚੇਅਰਮੈਨ, ਸ੍ਰੀ ਕੁਲਜੀਤ ਸਿੰਘ ਰਟੋਲ ਪ੍ਰਧਾਨ, ਸ੍ਰੀ ਸੁਖਪ੍ਰੀਤ ਸਿੰਘ ਸਕੱਤਰ ਜਨਰਲ, ਗੁਰਮੀਤ ਸਿੰਘ ਬਾਗੜੀ ,ਜਸਵਿੰਦਰ ਰਾਮ, ਸ੍ਰੀ ਹਰਗੁਰਮੀਤ ਸਿੰਘ ਸੁਖਵੀਰ ਪਾਲ ਸਿੰਘ ਅਤੇ ਪ੍ਰਵੀਨ ਕੁਮਾਰ ਦੀ ਰਹਿਨੁਮਾਈ ਹੇਠ ਜੰਤਰ ਮੰਤਰ ਦਿੱਲੀ ਵਿਖੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਇਹ ਵਿਰੋਧ ਯੂਨੀਵਰਸਿਟੀ ਗਰਾਂਟ ਕਮਿਸਨ ਵੱਲੋਂ ਪ੍ਰਸਤਾਵਿਤ ਸੋਧਾਂ ਦੇ ਖ਼ਿਲਾਫ਼ ਪੂਰੇ ਭਾਰਤ ਦੇਸ ਦੇ ਜਨਰਲ ਵਰਗ ਨਾਲ ਸਬੰਧਤ ਧਾਰਮਿਕ,ਰਾਜਨਿਤਿਕ, ਅਤੇ ਜਨਰਲ ਵਰਗ ਦੀਆਂ ਹੋਰ ਵੱਖ ਵੱਖ ਫੈਡਰੇਸ਼ਨਾਂ, ਸੰਸਥਾਵਾਂ ਵਲੋਂ ਪ੍ਰੋਗਰਾਮ ਦਿੱਤਾ ਗਿਆ ਸੀ । ਇਸ ਬਾਰੇ ਜਨਰਲ ਕੈਟੇਗਰੀ ਦੇ ਆਗੂਆਂ ਦਾ ਕਹਿਣਾ ਹੈ ਕਿ ਇਹਨਾਂ ਸੋਧਾਂ ਨਾਲ ਉਨ੍ਹਾਂ ਦੇ ਬੱਚਿਆਂ ਨਾਲ ਬਹੁਤ ਵੱਡਾ ਅਨਿਆਇ ਹੋਵੇਗਾ ।ਇਹਨਾਂ ਸੋਧਾਂ ਰਾਹੀਂ ਜਨਰਲ ਵਰਗ ਦੇ ਬੱਚਿਆਂ ਵਿਰੁੱਧ ਕੋਈ ਹੋਰ ਜਾਤੀ ਦਾ ਵਿਦਿਆਰਥੀ ਝੂਠੀ ਸਿਕਾਇਤ ਦਰਜ ਕਰਵਾ ਸਕਦਾ ਹੈ । ਜਿਸ ਨਾਲ ਜਨਰਲ ਵਰਗ ਦੇ ਬੱਚਿਆ ਵਿੱਚ ਸਹਿਮ ਦਾ ਮਾਹੌਲ ਪੈਦਾ ਹੋਵੇਗਾ ਅਤੇ ਉਹਨਾਂ ਦੀ ਪੜਾਈ ਤੇ ਬਹੁਤ ਭੈੜਾ ਅਸਰ ਹੋਵੇਗਾ ਜਿਸ ਨਾਲ ਉਹਨਾਂ ਦਾ ਆਉਣ ਵਾਲੇ ਭਵਿੱਖ ਤੇ ਅਸਰ ਪੈ ਸਕਦਾ ਹੈ । ਆਗੂਆਂ ਵਲੋਂ ਇਹ ਵੀ ਦੱਸਿਆ ਗਿਆ ਕਿ ਝੂਠੀ ਸਿਕਾਇਤ ਦਰਜ ਕਰਵਾਉਣ ਵਾਲੇ ਵਿਦਿਆਰਥੀ ਜਾਂ ਵਿਆਕਤੀ ਵਿਰੁੱਧ ਕਿਸੇ ਵੀ ਕਿਸਮ ਦੀ ਸਜਾ ਦੀ ਕੋਈ ਵਿਵਸਥਾ ਨਹੀਂ ਰੱਖੀ ਗਈ । ਪੰਜਾਬ ਤੋਂ ਫੈਡਰੇਸ਼ਨ ਦੇ ਆਗੂ ਵੱਡੀ ਗਿਣਤੀ ਵਿੱਚ ਬਹੁਤ ਹੀ ਸਾਂਤਮਈ ਤਰੀਕੇ ਨਾਲ ਦਿੱਲੀ ਵੱਲ ਜਾ ਰਹੇ ਸਨ ਤਾਂ ਅਚਾਨਕ ਹਰਿਆਣਾ ਪੁਲਿਸ ਵਲੋਂ ਬਸਤਾਰਾ ਟੋਲ ਪਲਾਜੇ ‘ਤੇ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ ਅਤੇ ਪੰਜਾਬ ਤੋਂ ਦਿੱਲੀ ਵੱਲ ਜਾ ਰਹੇ ਜਨਰਲ ਕੈਟੇਗਰੀ ਦੇ ਲੋਕਾਂ ਨੂੰ ਜਬਰਦਸਤੀ ਰੋਕ ਦਿੱਤਾ ਗਿਆ।ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਜੰਤਰ ਮੰਤਰ ਤੇ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਦਰਜ ਕਰਨ ਲਈ ਦਿੱਲੀ ਜਾਣ ਦੀ ਆਗਿਆ ਨਹੀਂ ਦਿੱਤੀ ਗਈ । ਜਨਰਲ ਕੈਟੇਗਰੀ ਦੇ ਆਗੂਆਂ ਵੱਲੋਂ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਉਨ੍ਹਾਂ ਨੂੰ ਆਪਣਾ ਸਫਰ ਜਾਰੀ ਰੱਖਣ ਦੀ ਆਗਿਆ ਨਹੀਂ ਦਿੱਤੀ।ਅਤੇ ਉਹਨਾਂ ਦਿੱਲੀ ਵਿਖੇ ਜੰਤਰ ਮੰਤਰ ਵਿੱਚ ਹੋ ਰਹੇ ਰੋਸ ਪ੍ਰਦਰਸਨ ਵਿੱਚ ਹਿੱਸਾ ਲੈਣ ਨਹੀਂ ਦਿੱਤਾ ਗਿਆ । ਜਿਸ ਦੇ ਰੋਸ ਵਜੋਂ ਜਨਰਲ ਵਰਗ ਦੇ ਲੋਕਾਂ ਵਲੋਂ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਭਾਰੀ ਨਾਅਰੇਬਾਜੀ ਕਰਦੇ ਹੋਏ ਆਪਣਾ ਰੋਸ ਪ੍ਰਗਟ ਕੀਤਾ ਗਿਆ ।ਜਨਰਲ ਕੈਟੇਗਰੀ ਦੇ ਲੋਕਾਂ ਨੇ ਹਰਿਆਣਾ ਪੁਲਿਸ ਦੀ ਇਸ ਕਾਰਵਾਈ ਅਤੇ ਸਰਕਾਰ ਦੇ ਇਸ ਰਵੱਈਏ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖਣਾ ਹਰ ਨਾਗਰਿਕ ਦਾ ਲੋਕਤੰਤਰਕ ਅਧਿਕਾਰ ਹੈ ਅਤੇ ਉਨ੍ਹਾਂ ਨੂੰ ਆਪਣਾ ਵਿਰੋਧ ਦਰਜ ਕਰਨ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ। ਇਸ ਧਰਨੇ ਵਿੱਚ ਫੈਡਰੇਸ਼ਨ ਦੇ ਆਗੂ ਮਨਪ੍ਰੀਤ ਸਰਮਾਂ, ਅੱਛਰ ਕੁਮਾਰ, ਸੁਖਦੇਵ ਭੰਡਾਰੀ, ਚੰਦਨ ਕਾਂਸਲ, ਨਰਿੰਦਰ ਸ਼ਰਮਾਂ, ਰਛਪਾਲ ਸਿੰਘ, ਸੁਰਿੰਦਰ ਸਿੰਘ ਤੋ਼ ਇਲਾਵਾ ਗਿਣਤੀ ਵਿੱਚ ਆਗੂਆਂ ਵਲੋਂ ਹਿੱਸਾ ਲਿਆ ਗਿਆ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।