ਨਵੀ ਦਿੱਲੀ, 10 ਮਾਰਚ ,ਬੋਲੇ ਪੰਜਾਬ ਬਿਊਰੋ;
ICC ਨੇ ਅਰਸ਼ਦੀਪ ਸਿੰਘ ਨੂੰ ਜੁਰਮਾਨਾ ਲਗਾਇਆ ਟੀ-20 ਵਰਲਡ ਕੱਪ 2026 ਦੇ ਫਾਈਨਲ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ‘ਤੇ ਆਚਾਰ ਸੰਹਿਤਾ ਦੀ ਉਲੰਘਣਾ ਕਾਰਨ ਜੁਰਮਾਨਾ ਲਗਾਇਆ ਗਿਆ ਹੈ।
ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਅਰਸ਼ਦੀਪ ਦੀ ਮੈਚ ਫੀਸ ਦਾ 15% ਕੱਟਣ ਦੇ ਨਾਲ-ਨਾਲ ਉਨ੍ਹਾਂ ਦੇ ਖਾਤੇ ਵਿੱਚ ਇੱਕ ਡਿਮੈਰਿਟ ਪੁਆਇੰਟ ਵੀ ਜੋੜ ਦਿੱਤਾ ਗਿਆ ਹੈ। 8 ਫਰਵਰੀ ਨੂੰ ਫਾਈਨਲ ਵਿੱਚ ਅਰਸ਼ਦੀਪ ਨੇ ਗੁੱਸੇ ਵਿੱਚ ਆ ਕੇ ਮਿਚੇਲ ਵੱਲ ਗੇਂਦ ਸੁੱਟੀ ਸੀ, ਜੋ ਉਨ੍ਹਾਂ ਦੇ ਪੈਡ ‘ਤੇ ਲੱਗੀ ਸੀ।
ਇਸ ਕਾਰਵਾਈ ਨੂੰ ICC ਦੀ ਆਚਾਰ ਸੰਹਿਤਾ ਦੇ ਲੈਵਲ-1 ਦੀ ਉਲੰਘਣਾ ਦੇ ਮਾਮਲੇ ਵਿੱਚ ਕੀਤਾ ਗਿਆ ਹੈ। ਦੱਸ ਦਈਏ ਕਿ ਐਤਵਾਰ ਨੂੰ ਅਹਿਮਦਾਬਾਦ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਫਾਈਨਲ ਮੈਚ ਖੇਡਿਆ ਗਿਆ ਸੀ। ਨਿਊਜ਼ੀਲੈਂਡ ਦੀ ਪਾਰੀ ਦੇ 11ਵੇਂ ਓਵਰ ਵਿੱਚ ਅਰਸ਼ਦੀਪ ਨੇ ਆਪਣੇ ਫਾਲੋ-ਥਰੂ ਵਿੱਚ ਗੇਂਦ ਫੀਲਡ ਕੀਤੀ ਅਤੇ ਵਾਪਸ ਸੁੱਟੀ, ਜੋ ਬੱਲੇਬਾਜ਼ ਡੇਰਿਲ ਮਿਚੇਲ ਨੂੰ ਲੱਗ ਗਈ।
ਇਸ ਨੂੰ ICC ਆਚਾਰ ਸੰਹਿਤਾ ਦੇ ਆਰਟੀਕਲ 2.9 ਦੀ ਉਲੰਘਣਾ ਮੰਨਿਆ ਗਿਆ ਹੈ। ਇਸ ਨਿਯਮ ਵਿੱਚ ਮੈਚ ਦੌਰਾਨ ਕਿਸੇ ਖਿਡਾਰੀ ਵੱਲ ਅਣਉਚਿਤ ਜਾਂ ਖ਼ਤਰਨਾਕ ਤਰੀਕੇ ਨਾਲ ਗੇਂਦ ਜਾਂ ਕੋਈ ਹੋਰ ਉਪਕਰਨ ਸੁੱਟਣ ਨੂੰ ਗਲਤ ਮੰਨਿਆ ਜਾਂਦਾ ਹੈ। ਜੁਰਮਾਨੇ ਦੇ ਨਾਲ-ਨਾਲ ਅਰਸ਼ਦੀਪ ਦੇ ਅਨੁਸ਼ਾਸਨੀ ਰਿਕਾਰਡ ਵਿੱਚ ਇੱਕ ਡਿਮੈਰਿਟ ਪੁਆਇੰਟ ਵੀ ਜੋੜਿਆ ਗਿਆ ਹੈ।











