ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਾਲ ਮੀਟਿੰਗ ਹੋਈ

ਪੰਜਾਬ

ਪੇਂਡੂ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਨੂੰ ਸਰਕਾਰ ਦੀ ਨੀਤੀ ਦੱਸਿਆ


ਫਤਿਹਗੜ ਸਾਹਿਬ,12, ਮਾਰਚ ,ਬੋਲੇ ਪੰਜਾਬ ਬਿਊਰੋ;

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ (ਰਜਿ) ਸਬੰਧਤ ਡੀ ਐਮ ਐਂਫ ਦੀ ਜੋਨ ਕਮੇਟੀ ਦੀ ਮੀਟਿੰਗ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਨਾਲ ਮੰਡਲ ਦਫਤਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜੋਨ ਪ੍ਰਧਾਨ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਮੀਟਿੰਗ ਵਿੱਚ ਦਰਜਾ ਚਾਰ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ,ਸਕੀਮਾਂ ਤੇ ਆਈਟੀਓ ਸਬੰਧੀ, ਸਬ ਡਵੀਜ਼ਨਾਂ ਨੂੰ ਐਸ ਟੀ ਆਰ ਜਾਰੀ ਕਰਨਾ,ਸੇਵਾ ਮੁਕਤ ਸੁਬੇਗ ਸਿੰਘ ਦੇ ਸਕੇਲਾਂ ਦੀਆਂ ਤਰੁਟੀਆਂ ,ਫੀਲਡ ਕਰਮਚਾਰੀਆਂ ਦੇ ਮੈਡੀਕਲ ਕਲੇਮ, ਵਿਭਾਗੀ ਮੁਖੀ ਦੀਆਂ ਫੀਲਡ ਮੁਲਾਜ਼ਮਾਂ ਪੱਖੀ ਜਾਰੀ ਕੀਤੀਆਂ ਹਦਾਇਤਾਂ, ਵਾਟਰ ਸਪਲਾਈ ਸਕੀਮਾਂ ਦੀ ਖਸਤਾ ਹਾਲਤ, ਪੇ ਕਮਿਸ਼ਨ ਦੇ ਬਕਾਏ, ਰੈਵਿਨਿਊ ਕਲੈਕਟਰਾਂ ਦੇ ਬਕਾਏ ਆਦੀ ਮੰਗਾਂ ਤੇ ਚਰਚਾ ਕੀਤੀ ਗਈ, ਮੀਟਿੰਗ ਦੌਰਾਨ ਸਬੰਧਤ ਇੰਜੀਨੀਅਰ ਵੱਲੋਂ ਦੱਸਿਆ ਗਿਆ ਕਿ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦੀ ਨੀਤੀ ਪੰਜਾਬ ਸਰਕਾਰ ਦੀ ਨੀਤੀ ਹੈ ਜਿਸ ਨੂੰ ਲਾਗੂ ਕਰਨਾ ਵਿਭਾਗ ਦੇ ਅਧਿਕਾਰੀਆਂ ਦੀ ਮਜਬੂਰੀ ਹੈ, ਸਕੀਮਾ ਦੇ ਆਈਓਟੀ ਸਬੰਧੀ, ਸਬੰਧਤ ਕੰਪਨੀ ਨੂੰ ਪੱਤਰ ਲਿਖਣ ਅਤੇ ਪੰਦਰਵੇਂ ਵਿੱਤ ਕਮਿਸ਼ਨ ਮੁਤਾਬਕ ਆਏ ਫੰਡਾਂ ਤਹਿਤ ਸਕੀਮਾਂ ਦੀ ਲੁੜੀਦੀ ਰਿਪੇਅਰ ਕਰਾਉਣ, ਮੁਲਾਜ਼ਮਾਂ ਦੇ ਪੇ ਕਮਿਸ਼ਨ ਦੇ ਬਕਾਏ ਸਬੰਧੀ ਸਬੰਧਤ ਅਕਾਊਂਟ ਬ੍ਰਾਂਚ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ, ਯੂਨੀਅਨ ਆਗੂਆਂ ਨੇ ਦੱਸਿਆ ਕਿ ਜੋ ਫੀਲਡ ਮੁਲਾਜ਼ਮ ਦਫਤਰਾਂ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ ਕਲੈਰੀਕਲ ਦੀਆਂ ਖਾਲੀ ਪੋਸਟਾਂ ਤੇ ਪ੍ਰਮੋਟ ਨਹੀਂ ਕੀਤਾ ਜਾ ਰਿਹਾ ,ਕਿਉਂਕਿ ਉਹਨਾਂ ਦੀ ਪੋਸਟ ਫੀਲਡ ਦੀ ਗਿਣੀ ਜਾਂਦੀ ਹੈ ਇਸ ਸਬੰਧੀ ਮੰਡਲ ਇੰਜੀਨੀਅਰ ਵੱਲੋਂ ਮੁਲਾਜ਼ਮਾਂ ਦੀ ਘਾਟ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜੋ ਫੀਲਡ ਕਰਮਚਾਰੀ ਦਫਤਰ ਵਿੱਚ ਕੰਮ ਕਰਦੇ ਹਨ ਜੇਕਰ ਉਹਨਾਂ ਨੇ ਦਫਤਰੀ ਖਾਲੀ ਪੋਸਟ ਤੇ ਪ੍ਰਮੋਟ ਹੋਣ ਲਈ ਬਿਨੇ ਪੱਤਰ ਦਿੱਤਾ ਜਾਵੇਗਾ , ਉਸ ਨੂੰ ਮੁੱਖ ਦਫ਼ਤਰ ਨੂੰ ਭੇਜ ਦਿੱਤਾ ਜਾਵੇਗਾ। ਦਰਜਾ ਚਾਰ ਮੁਲਾਜ਼ਮਾਂ ਦੇ ਪ੍ਰਮੋਟ ਸਬੰਧੀ ਕੇਸ ਵਿਭਾਗੀ ਮੁਖੀ ਨੂੰ ਭੇਜੇ ਗਏ ਹਨ, ਫੀਲਡ ਮੁਲਾਜ਼ਮਾਂ ਦੇ ਮੈਡੀਕਲ ਬਿੱਲ ਅਤੇ ਰੈਵਨਿਊ ਕਲੈਕਟਰਾਂ ਦੇ ਬਕਾਏ ਸਬੰਧਤ ਬਿੱਲ ਖਜ਼ਾਨਾ ਦਫ਼ਤਰ ਨੂੰ ਭੇਜੇ ਗਏ ਹਨ, ਉਹਨਾਂ ਦੱਸਿਆ ਕਿ ਨਵੀਂ ਭਰਤੀ ਤੇ ਪੰਜਾਬ ਸਰਕਾਰ ਵੱਲੋਂ ਰੋਕ ਲਾਈ ਗਈ ਹੈ। ਜਦੋਂ ਵੀ ਮਨਜ਼ੂਰੀ ਮਿਲਦੀ ਹੈ ਤਾਂ ਖਾਲੀ ਪੋਸਟਾਂ ਤੇ ਨਵੀਂ ਭਰਤੀ ਕੀਤੀ ਜਾਵੇਗੀ। ਮੀਟਿੰਗ ਵਿੱਚ ਮੈਡੀਕਲ ਦੇ ਬਿਲ ਆਨਲਾਈਨ ਕਰਨ ਸਬੰਧੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ।ਇਸ ਮੀਟਿੰਗ ਵਿੱਚ ਇੰਜੀਨੀਅਰ ਤੋਂ ਇਲਾਵਾ ਸੀਨੀਅਰ ਸਹਾਇਕ ਤਰਸੇਮ ਸਿੰਘ ਕੋਹਲੀ ,ਅਕਾਊਂਟ ਕਲਰਕ ਜਗਤਾਰ ਸਿੰਘ ਤੋ ਇਲਾਵਾ ਯੂਨੀਅਨ ਵੱਲੋਂ ਬਰਾਂਚ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਤਰਲੋਚਨ ਸਿੰਘ,ਜਾ/ਸ ਦੀਦਾਰ ਸਿੰਘ ਢਿੱਲੋਂ ,ਬਲਜੀਤ ਸਿੰਘ ਹਿੰਦੂਪੁਰ, ਸੁਖਰਾਮ ਕਾਲੇਵਾਲ ,ਕਰਮ ਸਿੰਘ ਜਸਵੀਰ ਸਿੰਘ ਆਦਿ ਆਗੂ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।