ਖਰਾਬ ਮੌਸਮ ਚ ਪੱਕੇ ਮੋਰਚੇ ਵਿਚ ਡਟੇ ਜੰਗਲਾਤ ਕਾਮੇ

ਪੰਜਾਬ


ਪਟਿਆਲਾ 19 ਮਾਰਚ ,ਬੋਲੇ ਪੰਜਾਬ ਬਿਊਰੋ;

ਜੰਗਲਾਤ ਵਰਕਰਜ ਯੂਨੀਅਨ ਪਟਿਆਲਾ ਵੱਲੋਂ ਆਪਣੀਆਂ ਰਹਿੰਦੀਆਂ ਤਨਖਾਹਾਂ ਅਤੇ ਮਾਨਯੋਗ ਹਾਈਕੋਰਟ ਕੇਸਾਂ ਦੇ ਬਕਾਏ ਜਾਰੀ ਕਰਾਉਣ ਲਈ ਲਾਇਆ ਪੱਕਾ ਮੋਰਚਾ ਅੱਜ ਗਿਆਰਵੇਂ ਦਿਨ ਵਿੱਚ ਦਾਖਲ ਹੋ ਗਿਆ ਅੱਜ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਖਰਾਬ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਵਣ ਮੰਡਲ ਦਫਤਰ ਪਟਿਆਲਾ ਅੱਗੇ ਇਕੱਤਰ ਹੋਏ ਅੱਜ ਦੇ ਇਸ ਇਕੱਠ ਦੀ ਅਗਵਾਈ ਜਸਵਿੰਦਰ ਸਿੰਘ ਸੌਜਾ, ਜਗਤਾਰ ਸਿੰਘ ਸ਼ਾਹਪੁਰ, ਜੋਗਾ ਸਿੰਘ ਵਜੀਦਪੁਰ, ਨਰੇਸ ਬੋਸਰ ਤੇ ਸ਼ੇਰ ਸਿੰਘ ਸਰਹਿੰਦ ਨੇ ਕੀਤੀ ਇਕੱਤਰ ਹੋਏ ਕਾਮਿਆਂ ਨੂੰ ਸਬੋਧਨ ਕਰਦਿਆਂ ਆਗੂਆ ਨੇ ਕਿਹਾ ਕਿ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਬਾਰੇ ਇਸ ਦਫਤਰ ਅੱਗੇ ਨੌ ਮਾਰਚ ਤੋਂ ਚੱਲ ਰਿਹਾ ਪੱਕਾ ਮੋਰਚਾ ਅੱਜ ਖਰਾਬ ਮੌਸਮ ਚ,ਉਸ ਸਮੇਂ ਗਰਮੀ ਵਿੱਚ ਆ ਗਿਆ ਜਦੋਂ ਭੜਕੇ ਜੰਗਲਾਤ ਕਾਮਿਆਂ ਨੇ ਫੈਸਲਾ ਕੀਤਾ ਕਿ ਉਹ ਮਾਰਚ ਕਰਕੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਦੇ ਕੇ ਹੋ ਰਹੀ ਜਿਆਦਤੀ ਬਾਰੇ ਜਾਣੂ ਕਿਰਾਇਆ ਕਿ ਇਹ ਅਧਿਕਾਰੀ ਲਗਾਤਾਰ ਦਫਤਰ ਤੋ ਗੈਰ ਹਾਜਰ ਰਹਿੰਦਾ ਹੈ ਜਿਸ ਨਾਲ ਦਫਤਰ ਦਾ ਕੰਮ ਕਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੰਜਾਬ ਸਵਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਆਗੂਆਂ ਦਰਸ਼ਨ ਬੇਲੂ ਮਾਜਰਾ,ਜਸਵੀਰ ਖੋਖਰ,ਰਾਜਪਾਲ ਲਸੋਈ ਤੇ ਧਰਮਪਾਲ ਲੌਟ ਨੇ ਕਿਹਾ ਕਿ ਜੇਕਰ ਇਸ ਅਧਿਕਾਰੀ ਵੱਲੋਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਉਹ ਮਜਬੂਰ ਹੋ ਕੇ ਫੈਡਰੇਸ਼ਨ ਨਾਲ ਸੰਬੰਧਿਤ ਬਾਕੀ ਜਥੇਬੰਦੀਆਂ ਇਸ ਧਰਨੇ ਵਿੱਚ ਝੋਕ ਦੇਣਗੇ ਅਤੇ ਇਸ ਧਰਨੇ ਨੂੰ ਇੱਥੋਂ ਬਦਲਕੇ ਵਿਜੀਲੈਂਸ ਦਫਤਰ ਅੱਗੇ ਲੈ ਜਾਣਗੀਆਂ ਤੇ ਉੱਥੇ ਇਸ ਅਧਿਕਾਰੀ ਦੇ ਭਰਿਸ਼ਟਾਚਾਰ ਦੇ ਕੱਚੇ ਚਿੱਠੇ ਵਿਜੀਲੈਂਸ ਨੂੰ ਦੱਸਣ ਲਈ ਮਜਬੂਰ ਹੋਣਗੇ ਉਹਨਾਂ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਅਧਿਕਾਰੀ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਨਹੀਂ ਤਾਂ ਇਹ ਸੰਘਰਸ਼ ਵਿਆਪਕ ਰੂਪ ਧਾਰ ਜਾਵੇਗਾ ਮੋਰਚੇ ਦੀ ਉਸ ਸਮੇ ਜਿੱਤ ਹੋਈ ਜਦੋ ਡਿਪਟੀ ਕਮਿਸ਼ਨਰ ਦਫਤਰ ਵੱਲੋ ਖਜਾਨਾ ਅਫਸਰ ਨਾਲ ਤਾਲਮੇਲ ਕਰਕੇ ਕਰਮਚਾਰੀਆਂ ਦਾ ਕੇਸਾਂ ਦਾ ਬਕਾਇਆ ਜਾਰੀ ਕਵਾਇਆ ਜਿਸ ਨਾਲ ਕਰਮਚਾਰੀਆਂ ਚ, ਖੁਸੀ ਦੀ ਲਹਿਰ ਦੋੜ ਗਈ ਅੱਜ ਦੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਹੇਠ ਲਿਖੇ ਆਗੂ ਭੂਪਿੰਦਰ ਸਿੰਘ ਰੌਣੀ,ਗੁਰਜਿੰਦਰ ਸਿੰਘ,ਅਮਰਜੀਤ ਬੋਸਰ,ਜੀਤ ਖਾਨ, ਸਤਨਾਮ ਸੌਜਾ,ਕਿਰਨਾ ਨਾਭਾ,ਗੁਰਮੀਤ ਕੋਰ ਨਾਭਾ,ਨਾਜਮਾ ਬੇਗਮ ਜਸਪਾਲ ਕੌਰ ਸਰਹਿੰਦ ਰਣਜੀਤ ਕੌਰ ਲਚਕਾਣੀ, ਅਮਰਜੀਤ ਕੌਰ ਭਾਦਸੋ ਆਦਿ ਨੇ ਸੰਬੋਧਨ ਕੀਤਾ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।