ਪਟਿਆਲਾ,19,ਮਾਰਚ ,ਬੋਲੇ ਪੰਜਾਬ ਬਿਊਰੋ;
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਮੁਲਾਜ਼ਮਾ ਤੇ ਇਨਲਿਸਟਮੈਂਟ , ਆਊਟਸੋਰਸਿੰਗ ਕਾਮਿਆਂ ਦੀਆਂ ਮੰਗਾਂ ਸਬੰਧੀ ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦਾ ਵਫਦ ਡਿਪਟੀ ਡਾਇਰੈਕਟਰ ਪ੍ਰਸ਼ਾਸਨ, ਨਾਨ ਗਜ਼ਟਿਡ ਤੇ ਮੁਖੀ ਵਿੱਤ ਨੂੰ ਮਿਲਿਆ ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਨਵੀਨਰ ਮਲਾਗਰ ਸਿੰਘ ਖਮਾਣੋ, ਬਿਕਰ ਸਿੰਘ ਮਾਖਾ , ਮੁਕੇਸ਼ ਕੰਡਾ, ਬਲਵੀਰ ਸਿੰਘ ਹਿਰਦਾਪੁਰ ਨੇ ਦੱਸਿਆ ਕਿ ਟੈਸਟ ਪਾਸ ਦਰਜਾ ਚਾਰ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਸਬੰਧੀ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਪਰਨੀਤ ਗਰਗ ਨੇ ਜਾਣਕਾਰੀ ਦਿੱਤੀ ਕਿ ਵਿਭਾਗ ਦੀਆਂ ਪੰਜ ਡਵੀਜ਼ਨਾਂ ਵੱਲੋਂ ਦਰਜਾ ਚਾਰ ਮੁਲਾਜ਼ਮਾਂ ਦੇ ਕੇਸ ਨਹੀਂ ਭੇਜੇ ਜਾ ਰਹੇ, ਜਿਸ ਕਾਰਨ ਮੁਲਾਜ਼ਮਾਂ ਦੀ ਪ੍ਰਮੋਸ਼ਨਾਂ ਸੰਬੰਧੀ ਦੇਰੀ ਹੋ ਰਹੀ ਹੈ, ਇਹਨਾਂ ਦੱਸਿਆ ਕਿ ਤਕਰੀਬਨ ਟੈਸਟ ਪਾਸ ਕਰਮਚਾਰੀ ਸਾਰੇ ਹੀ ਪ੍ਰਮੋਟ ਹੋ ਜਾਣਗੇ। ਇਹਨਾ ਸੰਘਰਸ਼ ਕਮੇਟੀ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਜਿਨਾਂ ਡਿਵੀਜਨਾਂ ਵੱਲੋਂ ਕੇਸ ਨਹੀਂ ਆ ਰਹੇ ਉਹਨਾਂ ਚ ਨਿੱਜੀ ਦਖਲ ਦੇ ਕੇ ਕੇਸ ਭਿਜਵਾਏ ਜਾਣ ਤਾਂ ਜੋ ਸੀਨੀਅਰਤਾ ਸੂਚੀ ਤਿਆਰ ਕਰਕੇ ਵਿਭਾਗੀ ਮੁਖੀ ਨੂੰ ਭੇਜੀ ਜਾ ਸਕੇ। ਇਨ੍ਹਾਂ ਦੱਸਿਆ ਕਿ ਇਨਲਿਸਟੀਮੈਂਟ ਤੇ ਆਊਟਸੋਰਸਿੰਗ ਕਾਮਿਆਂ ਦੀ ਪ੍ਰਪੋਜਲ ਸਬੰਧੀ ਪੰਜਾਬ ਸਰਕਾਰ ਵੱਲੋਂ ਜਿਨਾਂ ਵਿਭਾਗਾਂ ਤੋਂ ਪ੍ਰਪੋਜਲਾਂ ਮੰਗੀਆਂ ਗਈਆਂ ਸਾਨੂੰ ਉਹਨਾਂ ਚੋਂ 13 ਵਿਭਾਗਾਂ ਦੀਆਂ ਪ੍ਰਪੋਜਲਾਂ ਆ ਚੁੱਕੀਆਂ ਹਨ ,ਸਿਰਫ ਦੋ ਵਿਭਾਗ ਨਹੀਂ ਭੇਜ ਰਹੇ ਜਿਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ। ਅਤੇ ਇਨਹਾਂ 13 ਵਿਭਾਗਾਂ ਦੀਆਂ ਪ੍ਰਪੋਜਲਾਂ ਪੰਜਾਬ ਸਰਕਾਰ ਨੂੰ ਭੇਜ ਦਿੱਤੀਆਂ ਜਾਣਗੀਆਂ। ਮੌਤ ਹੋ ਚੁੱਕੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਸਬੰਧੀ ਨਾਨ ਗਜ਼ਟਿਡ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੀ ਮੀਟਿੰਗ ਵਿੱਚ ਤਕਰੀਬਨ ਸਾਰੇ ਕੇਸ ਵਿਚਾਰੇ ਜਾ ਚੁੱਕੇ ਹਨ ਅਤੇ ਜਿਨਾਂ ਸਬੰਧੀ ਪ੍ਰੋਸੀਡਿੰਗ ਇੱਕ ਦੋ ਦਿਨਾਂ ਵਿੱਚ ਜਾਰੀ ਕਰ ਦਿੱਤੀ ਜਾਵੇਗੀ। ਵਿਭਾਗੀ ਮੁੱਖੀ ਵਿੱਤ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜੋ ਫੰਡ ਡਵੀਜ਼ਨਾਂ ਵੱਲੋਂ ਮੰਗੇ ਜਾ ਰਹੇ ਹਨ ਉਹਨਾਂ ਦੀ ਡਿਮਾਂਡ ਸਾਡੇ ਕੋਲ ਪਹੁੰਚ ਚੁੱਕੀ ਹੈ ਪ੍ਰੰਤੂ ਵਿੱਤ ਵਿਭਾਗ ਵੱਲੋਂ ਪੂਰੇ ਫੰਡ ਨਾ ਜਾਰੀ ਕਰਨ, ਕਾਰਨ ਕੱਚੇ ਕਾਮਿਆਂ ਦੀਆਂ ਤਨਖਾਹਾਂ ਨੂੰ ਅੱਗੇ ਪਿੱਛੇ ਕਰਨਾ ਪੈ ਰਿਹਾ ਹੈ ।ਉਹਨਾਂ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਪਹਿਲਾਂ ਜਾਰੀ ਕੀਤੇ ਫੰਡਾਂ ਨੂੰ ਮੁਕੰਮਲ ਕਰ ਲਿਆ ਉਸ ਉਪਰੰਤ ਹੀ ਅਗਲੇ ਫੰਡ ਜਾਰੀ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਮੰਗੇ ਗਏ ਫੰਡਾਂ ਮੁਤਾਬਕ ਫੰਡ ਨਹੀਂ ਜਾਰੀ ਹੁੰਦੇ ਜਿਸ ਕਾਰਨ ਵਿਭਾਗ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਫਦ ਵਿੱਚ ਹਰਦੀਪ ਸਿੰਘ ਸੰਗਰੂਰ , ਉਜਾਗਰ ਸਿੰਘ ਜੱਗਾ, ਗੁਰਚਰਨ ਸਿੰਘ ਭੁੱਨਰਹੈੜੀ, ਗੋਪਾਲ ਚੰਦ ਸਹੋਤਾ ,ਤਰਲੋਚਨ ਸਿੰਘ ਚੁੰਨੀ, ਸੁਖ ਰਾਮ ਕਾਲੇਵਾਲ ,ਹਿੰਮਤ ਸਿੰਘ ਦੋਲੋਵਾਲ, ਜਸਪ੍ਰੀਤ ਸਿੰਘ ਬਾਲੀਆ, ਨਛੱਤਰ ਸਿੰਘ ਚੱਠਾ ਆਦਿ ਸ਼ਾਮਿਲ ਸਨ।












