ਮਿਸਤਰੀਆਂ ,ਮਜ਼ਦੂਰਾਂ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ, ਸੁਖਦੇਵ ਨੂੰ ਦਿੱਤੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ

ਪੰਜਾਬ

ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਅਹਿਦ

ਸ੍ਰੀ ਚਮਕੌਰ ਸਾਹਿਬ,23, ਮਾਰਚ,ਬੋਲੇ ਪੰਜਾਬ ਬਿਉਰੋ;

ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਿਤ ਇਫਟੂ ਬਲਾਕ ਸ਼੍ਰੀ ਚਮਕੌਰ ਸਾਹਿਬ ਵੱਲੋਂ ਲੇਬਰ ਚੌਂਕ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ,ਸੁਖਦੇਵ ਤੇ ਹੋਰ ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਮਾਗਮ ਕੀਤਾ ਗਿਆ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਮਲਾਗਰ ਸਿੰਘ ਖਮਾਣੋ,ਡੀ ਐਮ ਐਂਫ ਦੇ ਆਗੂ ਸੁੱਖ ਰਾਮ ਕਾਲੇਵਾਲ ,ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ (ਰਜਿ 26)ਦੇ ਪ੍ਰਧਾਨ ਜਗਤਾਰ ਸਿੰਘ ਰੱਤੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਸੁਪਨਾ ਸੀ ,ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖੱਤਮ ਦਾ ਖਤਮ ਹੋਵੇ,ਮਿਹਨਤਕਸ਼ ਲੋਕਾਂ ਦੇ ਹੱਥਾਂ ਵਿੱਚ ਰਾਜ ਸੱਤਾ ਹੋਵੇ ਤਾਂ ਜੋ ਦੇਸ਼ੀ ,ਵਿਦੇਸ਼ੀ ਸਰਮਾਏਦਾਰ ਸਾਡੇ ਦੇਸ਼ ਦੇ ਮਾਲ ਖਜ਼ਾਨਿਆਂ ਤੇ ਮਿਹਨਤਕਸ਼ ਲੋਕਾਂ ਦੀ ਲੁੱਟ ਨਾ ਕਰ ਸਕਣ, ਅੰਗਰੇਜ਼ ਸਾਮਰਾਜ ਵੱਲੋਂ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਕੀਤਿਆਂ 95 ਸਾਲ ਹੋ ਚੁੱਕੇ ਹਨ ਪ੍ਰੰਤੂ ਅੱਜ ਵੀ ਇਹਨਾਂ ਦੇ ਵਿਚਾਰ ਅਮਰ ਹਨ , ਇਹਨਾਂ ਸ਼ਹੀਦਾਂ ਨੇ ਲਿਖਿਆ ਸੀ ਕਿ ਜੇਕਰ ਸਾਡੇ ਮੁਲਕ ਵਿੱਚ ਸਾਮਰਾਜੀਆਂ ਦੀਆਂ ਨੀਤੀਆਂ ਉਸੇ ਤਰ੍ਹਾਂ ਜਾਰੀ ਰਹਿੰਦੀਆਂ ਹਨ ਤਾਂ ਭਾਵੇਂ ਦੇਸ਼ ਦੀ ਰਾਜਗੱਦੀ ਤੇ ਚਾਹੇ ਗੋਰੇ ਬਹਿ ਜਾਣ ,ਚਾਹੇ ਕਾਲੇ ਬਹਿ ਜਾਣ, ਮਜ਼ਦੂਰ ਜਮਾਤ ਦੀ ਲੁੱਟ ਉਸੇ ਤਰ੍ਹਾਂ ਜਾਰੀ ਰਹੇਗੀ , ਅੱਜ ਸਾਡੇ ਮੁਲਕ ਵਿੱਚ ਉਹਨਾਂ ਦੇ ਬੋਲ ਸੱਚ ਸਾਬਤ ਹੋ ਰਹੇ ਹਨ ।ਅੱਜ ਭਾਰਤ ਦੇ ਹਾਕਮ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੇ ਹਨ, ਮਜ਼ਦੂਰ ਜਮਾਤ ਨੇ ਸੰਘਰਸ਼ਾਂ ਤਹਿਤ ਬਣਾਏ 37 ਕਾਨੂੰਨਾਂ ਨੂੰ ਭਾਰਤ ਦੀ ਸਰਕਾਰ ਨੇ ਰੱਦ ਕਰਕੇ ਚਾਰ ਕਾਰਪੋਰੇਟ ਪੱਖੀ ਕੋਡਾ ਵਿੱਚ ਤਬਦੀਲ ਕੀਤਾ ਗਿਆ ਹੈ, ਜਿਸ ਤਹਿਤ ਸਾਡੇ ਕੋਲੋਂ ਜਥੇਬੰਦੀ ਬਣਾਉਣ ਤੇ ਸੰਘਰਸ਼ ਕਰਨ ਦਾ ਕਾਨੂੰਨੀ ਹਥਿਆਰ ਹੀ ਖੋਹ ਕੇ ਸਮੁੱਚੇ ਮਿਹਨਤਕਸ਼ ਲੋਕਾਂ ਨੂੰ ਕਾਰਪੋਰੇਟਾਂ ਦੇ ਖ਼ੂਨੀ ਜੁਵਾੜਿਆਂ ਵਿੱਚ ਸੁੱਟ ਦੇਵੇਗੀ। ਇਹ ਕਨੂੰਨ 1 ਅਪ੍ਰੈਲ ਤੋਂ ਲਾਗੂ ਹੋ ਜਾਣਗੇ,ਇਹਨਾਂ ਕਿਹਾ ਕਿ ਭਾਰਤ ਸਮੇਤ ਸਾਡੇ ਸੂਬੇ ਦੇ ਵੱਖ-ਵੱਖ ਵਿਭਾਗਾਂ ਵਿੱਚ ਵੱਖ-ਵੱਖ ਨੀਤੀਆਂ ਤਹਿਤ ਹਜ਼ਾਰਾਂ ਕੱਚੇ ਕਾਮੇ ਆਰਥਿਕ ਤੇ ਮਾਨਸਿਕ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਸੰਵਿਧਾਨ ਦੇ ਮੁਤਾਬਕ ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਸਗੋਂ ਇਹਨਾਂ ਦੀ ਲੁੱਟ ਨੂੰ ਹੋਰ ਤੇਜ਼ ਕਰਨ ਲਈ ਸੰਵਿਧਾਨਿਕ ਤੇ ਕਾਨੂੰਨੀ ਹੱਕ ਖੋਹੇ ਜਾ ਰਹੇ ਹਨ। ਇਹਨਾਂ ਕਿਹਾ ਕਿ ਇਹ ਸ਼ਹੀਦ ਅੱਜ ਵੀ ਸਾਡੇ ਲਈ ਰਾਹ ਦਸੇਰਾ ਹਨ। ਇਹਨਾਂ ਦੇ ਰਾਹ ਤੇ ਚੱਲ ਕੇ ਹੀ ਮਜ਼ਦੂਰ ਜਮਾਤ ਦੀ ਮੁਕਤੀ ਹੋ ਸਕਦੀ ਹੈ, ਸਮਾਗਮ ਵਿੱਚ ਸ਼ਾਮਿਲ ਸਮੁੱਚੇ ਮਿਸਤਰੀਆਂ ਮਜ਼ਦੂਰਾਂ ,ਮੁਲਾਜ਼ਮਾਂ ,ਠੇਕਾ ਕਾਮਿਆਂ ਨੇ ਸ਼ਹੀਦਾਂ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਏ। ਇਸ ਮੌਕੇ ਅਜਾਇਬ ਸਿੰਘ ਸਮਾਣਾ, ਕਸਤੂਰੀ ਲਾਲ, ਜਸਬੀਰ ਸਿੰਘ, ਮਿਸਤਰੀ ਜੀਵਨ ਸਿੰਘ ,ਕਮਲਜੀਤ ਸਿੰਘ ਸਤਵਿੰਦਰ ਸਿੰਘ ,ਜਸਵੀਰ ਸਿੰਘ ,ਕੁਲਦੀਪ ਸਿੰਘ ਡਹਿਰ ,ਸ਼ਮਸ਼ੇਰ ਸਿੰਘ ਹਰਸ਼ਪ੍ਰੀਤ ਸਿੰਘ ਆਦੀ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।