ਮਜਦੂਰ ਅਤੇ ਮੁਲਾਜ਼ਮ ਜਥਬੰਦੀਆਂ ਵਲੋਂ ਲੁਧਿਆਣਾ ਵਿੱਚ ਵਿਸ਼ਾਲ ਰੈਲੀ

ਪੰਜਾਬ

ਲੁਧਿਆਣਾ 23 ਮਾਰਚ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ );

ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਕੀਤੀ ਗਈ।ਇਸ ਰੈਲੀ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ,ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵਡੀ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਆਖ਼ਿਆ ਕਿ ਅੱਜ ਦੀ ਰੈਲੀ
ਚਾਰ ਲੇਬਰ ਕੋਡ ਰੱਦ ਕਰਨ,ਬਿਜਲੀ ਸੋਧ ਬਿੱਲ 2025 ਰੱਦ ਕਰਨ,ਮਗਨਰੇਗਾ ਕਾਨੂੰਨ ਬਹਾਲ ਕਰਨ, ਠੇਕਾ ਵਰਕਰ ਪੱਕੇ ਕਰਨ,ਸਕੀਮ ਆਉਟਸੋਰਸ ਵਰਕਰ, ਠੇਕਾ ਮੁਲਾਜ਼ਮ, ਮਗਨਰੇਗਾ ਮੁਲਾਜ਼ਮ ਸਮੇਤ ਮਗਨਰੇਗਾ ਮੇਟ, ਆਸ਼ਾ, ਮਿੱਡ ਡੇ ਮੀਲ,ਆਂਗਨਵਾੜੀ, ਜੰਗਲਾਤ, ਬਿਜਲੀ ਕਰਮਚਾਰੀ ਅਤੇ ਸਫਾਈ ਵਰਕਰਾਂ ਨੂੰ ਪੱਕਾ ਕਰਨ,ਪੇਂਡੂ ਮਜ਼ਦੂਰਾਂ ਦੀ ਦਿਹਾੜੀ 1000 ਰੁਪਏ ਅਤੇ ਮਹੀਨਾ 26 ਦਿਨ ਦਾ ਮੰਨਕੇ ਮਾਸਿਕ ਉਜਰਤ 26 ਹਜਾਰ ਰੁਪਏ ਤੈਅ ਕਰਨ,ਆਟੋਜ਼ ਦੇ ਆਨ ਲਾਈਨ ਚਲਾਨ ਕਰਨੇ ਬੰਦ ਕਰਨ ਅਤੇ ਟੈਸਟ ਪਾਸਿੰਗ ਫੀਸਾਂ ਵਿੱਚ ਕੀਤਾ ਵਾਧਾ ਵਾਪਸ ਲੈਣ ਆਦਿ ਮੰਗਾਂ ਨੂੰ ਲੈਕੇ ਕੀਤੀ ਜਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਚਾਰ ਲੇਬਰ ਕੋਡ ਮਜ਼ਦੂਰ ਵਰਗ ਲਈ ਬਹੁਤ ਘਾਤਕ ਹਨ ਇਹਨਾਂ ਦੇ ਲਾਗੂ ਹੋਣ ਨਾਲ ਮਜ਼ਦੂਰਾਂ ਦੀ 300 ਦੀ ਗਿਣਤੀ ਤੱਕ ਦੀਆਂ ਫੈਕਟਰੀਆਂ ਬੰਦ ਹੋ ਜਾਣਗੀਆਂ,12 ਘੰਟੇ ਦਾ ਕੰਮ ਮਜ਼ਦੂਰ ਮਸ਼ੀਨ ਬਣਾ ਦੇਵੇਗਾ,ਮਜ਼ਦੂਰਾਂ ਨੂੰ ਕੱਢਣਾ ਅਸਾਨ ਹੋ ਜਾਵੇਗਾ, ਸਮਾਜਿਕ ਸੁਰੱਖਿਆ ਸਿਰਫ ਕਾਗਜ਼ਾਂ ਵਿੱਚ ਰਹਿ ਜਾਵੇਗੀ ਅਤੇ ਯੂਨੀਅਨ ਬਣਾਉਣ ਦਾ ਅਧਿਕਾਰ ਸੀਮਤ ਹੋ ਜਾਵੇਗਾ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਜਨਤਕ ਅਦਾਰਿਆਂ ਦਾ ਧੜਾਧੜ ਨਿੱਜੀਕਰਨ ਕਰ ਰਹੀ ਹੈ ਇਸਦਾ ਬਿਜਲੀ ਬਿੱਲ 2025 ਬਿਜਲੀ ਦੇ ਵੰਡ ਖ਼ੇਤਰ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨਾ ਹੈ ਜਿਸ ਨਾਲ ਸਬਸਿਡੀਆਂ ਘੱਟ ਜਾਣਗੀਆਂ ਜਾਂ ਖਤਮ ਹੋ ਜਾਣਗੀਆਂ।ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਮਗਨਰੇਗਾ ਕਾਨੂੰਨ ਖਤਮ ਕਰਕੇ ਲਿਆਂਦੇ ਗਏ ਵਿ ਬੀ ਜੀ ਰਾਮ ਜੀ ਕਾਨੂੰਨ ਨਾਲ ਰੁਜ਼ਗਾਰ ਦੀ ਕਾਨੂੰਨੀ ਸੁਰੱਖਿਆ ਕਮਜ਼ੋਰ ਹੋਵੇਗੀ।
ਉਹਨਾਂ ਅੱਗੇ ਆਖਿਆ ਕਿ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਦੀ ਮਾਨ ਸਰਕਾਰ ਵੀ ਜਨਤਕ ਜਥੇਬੰਦੀਆਂ ਦੇ ਸੰਘਰਸ਼ਾਂ ਉੱਤੇ ਜਬਰ ਢਾਹ ਰਹੀ ਹੈ, ਆਗੂਆਂ ਨੂੰ ਝੂਠੇ ਕੇਸਾਂ ਤਹਿਤ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਜਿਸਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਰੈਲੀ ਉਪਰੰਤ ਮੁਜ਼ਾਹਰਾ ਵੀ ਕੀਤਾ ਗਿਆ। ਸਟੇਜ ਸੰਚਾਲਨ ਕਸਮੀਰ ਸਿੰਘ ਘੁਗਸ਼ੋਰ ਨੇ ਨਿਭਾਈ।
ਇੰਡੀਅਨ ਫੇਡਰੇਸ਼ਨ ਆਫ ਟਰੇਡ ਯੂਨੀਅਨਜ਼ , ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਵਰਕਰ ਵੱਡੀ ਗਿਣਤੀ ਵਿੱਚ ਇਸ ਰੈਲੀ ਵਿੱਚ ਪਹੁੰਚੇ।ਇਸ ਮੌਕੇ ਆਸਾ ਵਰਕਰ ਯੂਨੀਅਨ ਦੇ ਸਕੁੰਤਲਾ ਸਰੋਏ,ਮਿੱਡ ਡੇ ਮੀਲ ਵਰਕਰ ਯੂਨੀਅਨ ਦੇ ਲਖਵਿੰਦਰ ਕੌਰ ਫਰੀਦਕੋਟ, ਪੀ ਐਮ ਯੂਨੀਅਨ ਦੇ ਮੰਗਾ ਸਿੰਘ ਬੇਰੋਕੇ ਅਤੇ ਹੰਸਰਾਜ ਪੱਦਵਾਂ,ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਬਿੱਕਰ ਸਿੰਘ ਹੱਥੋਆ ਅਤੇ ਧਰਮਵੀਰ ਹਰੀਗੜ੍ਹ,ਜੋਗਿੰਦਰ ਪਾਲ ਗੁਰਦਾਸਪੁਰ, ਅਵਤਾਰ ਸਿੰਘ ਤਾਰੀ ਨੇ ਸੰਬੋਧਨ ਕੀਤਾ।ਅੱਜ ਦੇ ਇਕੱਠ ਵਿੱਚ ਮਤਾ ਪਾਸ ਕੀਤਾ ਗਿਆ ਕਿ ਜੇਕਰ ਸਰਕਾਰ 1 ਅਪ੍ਰੈਲ ਨੂੰ ਲਾਗੂ ਕਰੇਗੀ ਤਾਂ ਜਿਲਾ ਪੱਧਰ ਉੱਪਰ ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਜਸਵੀਰ ਸਿੰਘ ਦੀਪ,ਰੁਪਿੰਦਰਪਾਲ ,ਸੁਖਵਿੰਦਰ ਸਿੰਘ, ਪ੍ਰਵੀਨ ਕੁਮਾਰੀ,ਗੁਰਪ੍ਰੀਤ ਕੌਰ, ਬਿਕਰਮਦੇਵ ਸਿੰਘ, ਹਰਦੀਪ ਟੋਡਰਪੁਰ, ਮਮਤਾ ਸਰਮਾ,ਸੁਖਦੇਵ ਮਾਣੂਕੇ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਮਜਦੂਰ ਮੁਲਾਜ਼ਮ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।