ਈਰਾਨ ਨੇ ਭਾਰਤ ਸਮੇਤ 5 ਦੇਸ਼ਾਂ ਨੂੰ ਦਿੱਤੀ ਹੋਰਮੁਜ਼ ਸਟ੍ਰੇਟ ਵਿੱਚੋਂ ਲੰਘਣ ਦੀ ਇਜਾਜ਼ਤ

ਸੰਸਾਰ ਨੈਸ਼ਨਲ

ਨਵੀਂ ਦਿੱਲੀ, 27 ਮਾਰਚ, ਬੋਲੇ ਪੰਜਾਬ ਬਿਊਰੋ :

ਅਮਰੀਕਾ-ਇਜ਼ਰਾਈਲ ਦੇ ਈਰਾਨ ਨਾਲ ਚੱਲ ਰਹੇ ਟਕਰਾਅ ਦਾ ਅੱਜ 27ਵਾਂ ਦਿਨ ਹੈ। ਈਰਾਨ ਨੇ ਭਾਰਤ, ਚੀਨ, ਰੂਸ, ਇਰਾਕ ਅਤੇ ਪਾਕਿਸਤਾਨ ਨੂੰ ਹੋਰਮੁਜ਼ ਸਟ੍ਰੇਟ ਵਿੱਚੋਂ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ।

ਨਿਊਜ਼ ਏਜੰਸੀ ਏਐਨਆਈ ਨੇ ਮੁੰਬਈ ਸਥਿਤ ਈਰਾਨੀ ਕੌਂਸਲੇਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਕੌਂਸਲੇਟ ਨੇ ਕਿਹਾ ਕਿ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਐਲਾਨ ਕੀਤਾ ਹੈ ਕਿ “ਦੋਸਤ ਦੇਸ਼ਾਂ” ਨੂੰ ਛੋਟ ਹੈ ਅਤੇ ਉਨ੍ਹਾਂ ਨੂੰ ਹੋਰਮੁਜ਼ ਜਲਡਮਰੂ ਵਿੱਚੋਂ ਲੰਘਣ ਦੀ ਇਜਾਜ਼ਤ ਹੈ।

ਈਰਾਨ ਪਹਿਲਾਂ ਵੀ ਕਹਿ ਚੁੱਕਾ ਹੈ ਕਿ ਹੋਰਮੁਜ਼ ਜਲਡਮਰੂ ਪੂਰੀ ਤਰ੍ਹਾਂ ਬੰਦ ਨਹੀਂ ਹੈ। ਇਹ ਰਸਤਾ ਸਿਰਫ਼ ਉਨ੍ਹਾਂ ਦੇਸ਼ਾਂ ਲਈ ਬੰਦ ਰਹਿੰਦਾ ਹੈ ਜੋ ਈਰਾਨ ਪ੍ਰਤੀ ਦੁਸ਼ਮਣੀ ਰੱਖਦੇ ਹਨ।ਬਾਕੀ ਦੇਸ਼ਾਂ ਨੂੰ ਸ਼ਰਤਾਂ ਦੇ ਅਧੀਨ ਲੰਘਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।