ਖੇਡਾਂ ਨੌਜਵਾਨਾਂ ਨੂੰ ਅਨੁਸ਼ਾਸਨ ਤੇ ਸਿਹਤਮੰਦ ਜੀਵਨ ਦੀ ਦਿਸ਼ਾ ਦਿੰਦੀਆਂ ਹਨ” – ਪਰਮਿੰਦਰ ਸਿੰਘ ਗੋਲਡੀ

ਖੇਡਾਂ ਪੰਜਾਬ

ਦੁਆਬਾ ਗਰੁੱਪ ਵਿਖੇ 20ਵੀਂ ਐਥਲੈਟਿਕ ਮੀਟ ਦਾ ਹੋਇਆ ਆਯੋਜਨ


ਦੁਆਬਾ ਬਿਜ਼ਨਸ ਸਕੂਲ ਨੇ ਜਿੱਤੀ ਓਵਰਆਲ ਚੈਂਪੀਅਨਸ਼ਿਪ

 ਮੋਹਾਲੀ, 26 ਮਾਰਚ ,ਬੋਲੇ ਪੰਜਾਬ ਬਿਊਰੋ;
ਦੁਆਬਾ ਗਰੁੱਪ ਆਫ ਕਾਲਜ ਕੈਂਪਸ-1 ਮੋਹਾਲੀ ਵਿੱਚ 20ਵੀਂ ਸਲਾਨਾ ਐਥਲੈਟਿਕ ਮੀਟ ਬੜੇ ਉਤਸ਼ਾਹ ਅਤੇ ਜੋਸ਼ ਨਾਲ ਆਯੋਜਿਤ ਕੀਤੀ ਗਈ। ਸਮਾਗਮ ਵਿੱਚ ਚੇਅਰਮੈਨ ਐਮ.ਐਸ. ਬਾਠ, ਪ੍ਰੈਜ਼ੀਡੈਂਟ ਡਾ. ਐਚ.ਐਸ. ਬਾਠ, ਮੈਨੇਜਿੰਗ ਵਾਈਸ ਚੇਅਰਮੈਨ ਐਸ.ਐਸ.ਐਸ. ਸਾਂਘਾ, ਪ੍ਰਸ਼ਾਸਨਕੀ ਵਾਈਸ ਚੇਅਰਮੈਨ ਮਨਜੀਤ ਸਿੰਘ ਸਮੇਤ ਵੱਖ-ਵੱਖ ਕਾਲਜਾਂ ਦੇ ਡਾਇਰੈਕਟਰ, ਪ੍ਰਿੰਸੀਪਲ, ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।
ਐਥਲੈਟਿਕ ਮੀਟ ਦੀ ਸ਼ੁਰੂਆਤ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ, ਜਿਸ ਵਿੱਚ ਐਨ.ਸੀ.ਸੀ. ਅਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮਾਰਚ ਪਾਸਟ ਵਿੱਚ ਦੁਆਬਾ ਇੰਸਟੀਚਿਊਟ ਆਫ ਇੰਜੀਨੀਅਰਿੰਗ ਨੇ ਪਹਿਲਾ ਸਥਾਨ ਹਾਸਿਲ ਕਰਦੇ ਹੋਏ ਟਰੋਫੀ ਜਿੱਤੀ। ਇਸ ਤੋਂ ਬਾਅਦ ਬੈਲੂਨ ਸੈਰੇਮਨੀ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।


ਇਸ ਮੌਕੇ ਮੁੱਖ ਮਹਿਮਾਨ ਵਜੋਂ ਯੂਥ ਅਤੇ ਸਪੋਰਟਸ ਡਿਵੈਲਪਮੈਂਟ ਬੋਰਡ ਪੰਜਾਬ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਸ਼ਾਮਲ ਹੋਏ, ਜਿਨ੍ਹਾਂ ਦਾ ਡਾ. ਐਚ.ਐਸ. ਬਾਠ ਵੱਲੋਂ ਸਨਮਾਨ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਾਂਗੀਣ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖ ਨੂੰ ਅਨੁਸ਼ਾਸਨ, ਟੀਮ ਵਰਕ ਅਤੇ ਮੁਕਾਬਲੇ ਦੀ ਭਾਵਨਾ ਸਿਖਾਉਂਦੀਆਂ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਖੇਡਾਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ।
ਐਥਲੈਟਿਕ ਮੀਟ ਦੌਰਾਨ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ ਅਤੇ ਲੰਬੀ ਦੌੜਾਂ ਸਮੇਤ ਵੱਖ-ਵੱਖ ਟ੍ਰੈਕ ਇਵੈਂਟਸ ਕਰਵਾਏ ਗਏ। ਇਸ ਤੋਂ ਇਲਾਵਾ ਲੌਂਗ ਜੰਪ, ਸ਼ਾਟ ਪੁੱਟ, ਡਿਸਕ ਥ੍ਰੋ ਅਤੇ ਜੈਵਲਿਨ ਥ੍ਰੋ ਵਰਗੇ ਫੀਲਡ ਇਵੈਂਟਸ ਵੀ ਕਰਵਾਏ ਗਏ। ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਖੇਡ ਭਾਵਨਾ ਨਾਲ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮੁੱਖ ਨਤੀਜਿਆਂ ਵਿੱਚ ਕਰਨਪ੍ਰੀਤ ਅਤੇ ਰਾਹਿਲ ਨੇ ਲੰਬੀ ਦੌੜਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦਕਿ ਸ਼ਿਵਾਨੀ ਯਾਦਵ ਅਤੇ ਸਵਾਤੀ ਨੇ ਕੁੜੀਆਂ ਦੇ ਇਵੈਂਟਸ ਵਿੱਚ ਬੇਹਤਰੀਨ ਨਤੀਜੇ ਦਿੱਤੇ। ਫੀਲਡ ਇਵੈਂਟਸ ਵਿੱਚ ਦਾਨੀਸ਼, ਮਿਰਵਾਜ ਅਤੇ ਰੋਜੀ ਵਰਗੇ ਖਿਡਾਰੀਆਂ ਨੇ ਆਪਣੀ ਛਾਪ ਛੱਡੀ।
ਦੁਆਬਾ ਬਿਜ਼ਨਸ ਸਕੂਲ ਦੀ ਸ਼ਿਵਾਨੀ ਨੂੰ ਲੜਕੀਆਂ ਵਿੱਚੋਂ ਬੈਸਟ ਐਥਲੀਟ ਅਤੇ ਦੁਆਬਾ ਕਾਲਜ ਆਫ ਫਾਰਮੇਸੀ ਦੇ ਰਾਹਿਲ ਨੂੰ ਲੜਕਿਆਂ ਵਿੱਚੋਂ ਬੈਸਟ ਐਥਲੀਟ ਘੋਸ਼ਿਤ ਕਰਕੇ ਟਰੋਫੀਆਂ ਨਾਲ ਸਨਮਾਨਿਤ ਕੀਤਾ ਗਿਆ। ਸਮੂਹ ਪ੍ਰਦਰਸ਼ਨ ਦੇ ਆਧਾਰ ’ਤੇ ਦੁਆਬਾ ਬਿਜ਼ਨਸ ਸਕੂਲ ਨੇ ਓਵਰਆਲ ਚੈਂਪੀਅਨਸ਼ਿਪ ਟਰੋਫੀ ਆਪਣੇ ਨਾਮ ਕੀਤੀ।
ਇਸ ਐਥਲੈਟਿਕ ਮੀਟ ਦਾ ਸਫਲ ਆਯੋਜਨ ਸਪੋਰਟਸ ਆਫਿਸਰ ਵਿਜੇ ਕੁਮਾਰ ਦੀ ਦੇਖ-ਰੇਖ ਹੇਠ ਕੀਤਾ ਗਿਆ ਅਤੇ ਅੰਤ ਵਿੱਚ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਹੋਈ। ਇਹ ਸਮਾਗਮ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੁਝਾਨ ਵਧਾਉਣ ਅਤੇ ਟੀਮ ਸਪਿਰਿਟ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਸਾਬਤ ਹੋਇਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।