ਚੰਡੀਗੜ੍ਹ 27 ਮਾਰਚ, ਬੋਲੇ ਪੰਜਾਬ ਬਿਊਰੋ;
ਭਾਰਤੀ ਫੌਜ ਵੱਲੋਂ ਮਿਲਕ ਯੂਨੀਅਨ ਲੁਧਿਆਣਾ ਰਾਹੀਂ ਸਪਲਾਈ ਕੀਤੇ ਗਏ ਦੁੱਧ ਪਾਊਡਰ ਦੀਆਂ ਖੇਪਾਂ ਰੱਦ ਕੀਤੇ ਜਾਣ ਤੋਂ ਬਾਅਦ ਮਿਲਕਫੈੱਡ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਜਨਰਲ ਮੈਨੇਜਰ ਤੋਂ ਬਾਅਦ ਹੁਣ ਮਿਲਕ ਯੂਨੀਅਨ ਲੁਧਿਆਣਾ ਦੇ ਮੈਨੇਜਰ ਕੁਆਲਿਟੀ, ਗੁਰਇਕਬਾਲ ਸਿੰਘ ਨੂੰ ਵੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ (IAS) ਵੱਲੋਂ ਜਾਰੀ ਹੁਕਮਾਂ ਅਨੁਸਾਰ, ਇਹ ਕਾਰਵਾਈ ਗੁਣਵੱਤਾ ਨਿਯੰਤਰਣ (Quality Control) ਵਿੱਚ ਹੋਈ ਗੰਭੀਰ ਲਾਪਰਵਾਹੀ ਕਾਰਨ ਕੀਤੀ ਗਈ ਹੈ। ਭਾਰਤੀ ਫੌਜ ਨੇ ਦੁੱਧ ਪਾਊਡਰ ਦੀਆਂ ਦੋ ਖੇਪਾਂ (58.338 ਮੀਟ੍ਰਿਕ ਟਨ ਅਤੇ 66.654 ਮੀਟ੍ਰਿਕ ਟਨ) ਵਿੱਚ ਬਾਹਰੀ ਪਦਾਰਥ (Extraneous Material) ਹੋਣ ਕਾਰਨ ਇਨ੍ਹਾਂ ਨੂੰ ਰੱਦ ਕਰ ਦਿੱਤਾ ਸੀ।
ਇਸ ਘਟਨਾ ਨੂੰ ਸੰਸਥਾ ਦੀ ਭਰੋਸੇਯੋਗਤਾ ਨੂੰ ਢਾਹ ਲਾਉਣ ਵਾਲੀ ਅਤੇ ਸੇਵਾ ਨਿਯਮਾਂ ਅਧੀਨ “ਵੱਡਾ ਦੁਰਵਿਵਹਾਰ” (Major Misconduct) ਮੰਨਿਆ ਗਿਆ ਹੈ। ਕੁਆਲਿਟੀ ਮੈਨੇਜਰ ਹੋਣ ਦੇ ਨਾਤੇ, ਗੁਰਇਕਬਾਲ ਸਿੰਘ ‘ਤੇ ਕੰਮ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਲੱਗੇ ਹਨ।











