ਗੁਰਦਾਸਪੁਰ29 ਮਾਰਚ ,ਬੋਲੇ ਪੰਜਾਬ ਬਿਊਰੋ;
ਮੁੰਬਈ ਵਾਸੀ ਰਾਧੇ ਮਾਂ ਬੀਤੀ ਦੇਰ ਰਾਤ ਗੁਰਦਾਸਪੁਰ ਦੇ ਹੜ ਪ੍ਰਭਾਵਿਤ ਇਲਾਕੇ ਇਸਲਾਮਪੁਰ ਵਿੱਚ ਪਹੁੰਚੀ ਜਿੱਥੇ ਉਹਨਾਂ ਦਾ ਲੋਕਾਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਉਨ੍ਹਾਂ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਉਹਨਾਂ ਦੇ ਨੁਕਸਾਨੇ ਗਏ 50 ਘਰ ਬਣਵਾ ਕੇ ਦਿੱਤੇ ਗਏ ਹਨ। ਜਿਸ ਦਾ ਧੰਨਵਾਦ ਕਰਦਿਆਂ ਇਨਾ ਹੜ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਵੱਲੋਂ ਉਹਨਾਂ ਪ੍ਰਤੀ ਸ਼ਰਧਾ ਪ੍ਰਗਟਾਈ ਗਈ।
ਉੱਥੇ ਹੀ ਰਾਧੇ ਮਾਂ ਨੇ ਕਿਹਾ ਕਿ ਟੀਵੀ ‘ਤੇ ਖਬਰਾਂ ਦੇਖ ਕੇ ਉਹਨਾਂ ਨੂੰ ਬਹੁਤ ਦੁੱਖ ਹੋਇਆ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਨਾ ਇਲਾਕਿਆਂ ਦੇ ਲੋਕਾਂ ਦੇ ਡੰਗਰ ਵੱਛੇ ਵੀ ਰੁੜ ਗਏ ਹਨ ਅਤੇ ਕੱਚੇ ਘਰ ਬੁਰੀ ਤਰਹਾਂ ਨਾਲ ਨੁਕਸਾਨੇ ਗਏ ਹਨ। ਲੋਕਾਂ ਵੱਲੋਂ ਉਹਨਾਂ ਨੂੰ ਮਮਤਾਮਈ ਅਤੇ ਕਰੁਨਾਮਈ ਦਾ ਫਤਵਾ ਦਿੱਤਾ ਗਿਆ ਹੈ ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਲੋਕਾਂ ਪ੍ਰਤੀ ਮਮਤਾ ਤੇ ਕਰੋਨਾ ਦਿਖਾਏ। ਉਹਨਾਂ ਵੱਲੋਂ ਉਸ ਵੇਲੇ ਫੈਸਲਾ ਕੀਤਾ ਗਿਆ ਸੀ ਕਿ ਨੁਕਸਾਨੇ ਗਏ ਘਰਾਂ ਦੀ ਮੁੜ ਉਸਾਰੀ ਕਰਵਾਏਗੀ ਅਤੇ ਉਹਨਾਂ ਨੂੰ ਪੱਕੇ ਬਣਵਾਏਗੀ। ਜਿਸ ਤੋਂ ਬਾਅਦ ਉਹ ਇਲਾਕੇ ਵਿੱਚ ਆਏ ਸੀ। ਉਹਨਾਂ ਦੇ ਸਹਿਯੋਗੀ ਵੀ ਇਲਾਕੇ ਵਿੱਚ ਉਦੋਂ ਤੋਂ ਹੀ ਲਗਾਤਾਰ ਕੰਮ ਕਰ ਰਹੇ ਸਨ ਅਤੇ ਹੁਣ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ 50 ਘਰ ਪੱਕੇ ਬਣਵਾ ਦਿੱਤੇ ਗਏ ਹਨ ਤਾਂ ਜੋ ਇਹਨਾਂ ਨੂੰ ਮੁੜ ਤੋਂ ਸਿਰ ਦੀ ਛੱਤ ਮਿਲ ਸਕੇ।












