ਸੀਨੀਅਰ ਆਗੂ ਬਲਵੀਰ ਸਿੰਘ ਬੈਰੋਪੁਰ ਦੀ ਆਤਮਕ ਸ਼ਾਂਤੀ ਲਈ ਪਾਏ ਸਹਿਜ ਪਾਠ ਦੇ ਭੋਗ

ਪੰਜਾਬ

ਮੋਹਾਲੀ 30 ਮਾਰਚ ,ਬੋਲੇ ਪੰਜਾਬ ਬਿਊਰੋ;

ਕੌਮੀ ਇਨਸਾਫ ਮੋਰਚੇ ਵੱਲੋਂ ਮੋਰਚੇ ਦੇ ਸੀਨੀਅਰ ਆਗੂ ਬਲਵੀਰ ਸਿੰਘ ਬੈਰੋਪੁਰ ਦੀ ਆਤਮਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਪਾਏ ਗਏl ਉਹਨਾਂ ਦੇ ਸਪੁੱਤਰ ਸ.ਮਨਪ੍ਰੀਤ ਸਿੰਘ ਅਤੇ ਉਹਨਾਂ ਦੀ ਧਰਮਪਤਨੀ ਬੀਬੀ ਜਸਵੀਰ ਕੌਰ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ l ਭੋਗ ਉਪਰੰਤ ਕੌਮੀ ਇਨਸਾਫ ਮੋਰਚੇ ਦੀ ਭਰਵੀਂ ਮੀਟਿੰਗ ਹੋਈ l ਮੀਟਿੰਗ ਵਿੱਚ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ,ਕਨਵੀਨਰ ਪਾਲ ਸਿੰਘ ਫਰਾਂਸ, ਮੁੱਖ ਬੁਲਾਰੇ ਗੁਰਦੀਪ ਸਿੰਘ ਬਠਿੰਡਾ, ਕਿਸਾਨ ਆਗੂ ਡਾਕਟਰ ਦਰਸ਼ਨਪਾਲ ਜੀ, ਕਿਸਾਨ ਆਗੂ ਸਤਨਾਮ ਸਿੰਘ ਬਹਿਰੂ,ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ,ਬਲਵਿੰਦਰ ਸਿੰਘ ਫਿਰੋਜਪੁਰ, ਬਲਵਿੰਦਰ ਸਿੰਘ ਕਾਲਾ,ਪਾਲ ਸਿੰਘ ਘੜੂਆਂ,ਬਲਜੀਤ ਸਿੰਘ ਭਾਊ,ਬਲਜੀਤ ਸਿੰਘ ਖਾਲਸਾ,ਪਰਮਜੀਤ ਸਿੰਘ ਖਾਲਸਾ, ਬਾਬਾ ਰਾਜਾਰਾਜ ਰਸ਼ਪਾਲ ਸਿੰਘ ਚੰਡੀਗੜ੍ਹ,ਬੀਬੀ ਰਜਿੰਦਰ ਕੌਰ ਸਰਾਂ,ਪਰਮਿੰਦਰ ਸਿੰਘ ਮਲੋਆ,ਮੱਖਣ ਸਿੰਘ ਮਾਨਸਾ ਜੀਤ ਸਿੰਘ ਔਲਖ,ਤਜਿੰਦਰ ਸਿੰਘ ਮਨਜਿੰਦਰ ਸਿੰਘ, ਦਰਸ਼ਨ ਸਿੰਘ USA,ਬਲਜਿੰਦਰ ਸਿੰਘ ਗੁੱਡੂ ਅਤੇ ਮੁਸਲਮਾਨ ਭਾਈਚਾਰੇ ਦੇ ਆਗੂਆਂ ਸਮੇਤ ਲਗਭਗ 100 ਦੇ ਕਰੀਬ ਨੁਮਾਇੰਦਿਆਂ ਨੇ ਹਿੱਸਾ ਲਿਆl ਮੋਰਚੇ ਦੇ ਚੌਥੇ ਸਾਲ ਵਿੱਚ ਸਫਲਤਾ ਨਾਲ ਚੱਲਣ ਤੇ ਤਸੱਲੀ ਪ੍ਰਗਟ ਕੀਤੀl ਭਗਵੰਤ ਸਿੰਘ ਮਾਨ ਅਤੇ ਮੋਦੀ ਪੰਜਾਬ ਅਤੇ ਪੰਥ ਤੋਂ ਡਰੀ ਹੋਈ ਮਾਨਸਿਕਤਾ ਕਾਰਨ ਰਿਹਾਈਆਂ ਨਹੀਂ ਕੀਤੀਆਂ ਜਾ ਰਹੀਆਂl ਮੋਰਚੇ ਦੀ ਮੀਟਿੰਗ ਵਿੱਚ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀ ਰਿਹਾਈਆਂ ਸਮੇਤ ਦੇਸ਼ ਭਰ ਦੇ ਬੰਦ ਰਾਜਸੀ ਕੈਦੀਆਂ ਦੀਆਂ ਰਿਹਾਈਆਂ ਉੱਪਰ ਜ਼ੋਰ ਦਿੱਤਾ ਗਿਆ l ਮੋਰਚੇ ਦੀ ਮੀਟਿੰਗ ਵਿੱਚ ਇਹ ਵੀ ਵਿਸ਼ਵਾਸ਼ ਪ੍ਰਗਟ ਕੀਤਾ ਗਿਆ ਕਿ ਪੰਥ ਅਤੇ ਪੰਜਾਬ ਕਦੇ ਵੱਡੇ ਵੱਡੇ ਜਾਲਮਾਂ ਤੋ ਹਾਰੇ ਨਹੀਂ l ਮੋਰਚੇ ਦੀ ਤੇਜ਼ੀ ਲਈ ਲੋਕ ਲਹਿਰ ਲਾਮਬੰਦ ਕਰਨ ਲਈ ਮੋਹਾਲੀ ਦੇ ਨੇੜੇ ਪਿੰਡਾਂ ਵਿਚ ਅਤੇ ਪੰਜਾਬ ਵਿੱਚ ਮਾਰਚ ਕਰਨ ,10 ਮਈ ਨੂੰ ਹਰ ਪਿੰਡ ਵਿੱਚ ਨੌਜਵਾਨਾਂ ਨੂੰ ਵਿਸ਼ੇਸ਼ ਕਰਕੇ ਸਮੁੱਚੇ ਨਗਰ ਅਤੇ ਸ਼ਹਿਰਾਂ ਦੇ ਗੁਰਦੁਆਰਿਆਂ ਜਾਂ ਸੱਥਾਂ ਵਿੱਚ ਬੰਦੀਆਂ ਦੀਆਂ ਰਿਹਾਈਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਲਈ ਸਖਤ ਕਾਨੂੰਨ ਬਣਾਉਣ ਲਈ ਅਰਦਾਸਾਂ ਕੀਤੀਆਂ ਜਾਣ ਅਤੇ ਪਿੰਡ ਪੱਧਰ ਉੱਪਰ ਸੰਕਲਪ ਦਿਵਸ ਤੇ ਨੌਜਵਾਨਾਂ ਨੂੰ ਅਤੇ ਸਮੁੱਚੀ ਸੰਗਤ ਨੂੰ ਮਨਾਉਣ ਦੀ ਬੇਨਤੀ ਕੀਤੀl ਸੰਕਲਪ ਦਿਵਸ ਲਈ ਝੰਡੇ ਲਹਿਰਾਉਣ ਜਾਂ ਪਿੰਡ ਪੱਧਰ ਤੇ ਮਾਰਚ ਕਰਨ ਜਾਂ ਜਿਸ ਰੂਪ ਵਿੱਚ ਵੀ ਸੰਗਤ ਠੀਕ ਸਮਝੇ ਮਨਾਇਆ ਜਾਵੇl ਬੰਦੀਆਂ ਦੀਆਂ ਰਿਹਾਈਆਂ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਲਈ ਰੋਜ਼ਾਨਾ ਹਰ ਗ੍ਰੰਥੀ ਸਿੰਘ ਅਰਦਾਸ ਕਰਨ ਲਈ ਬੇਨਤੀ ਕੀਤੀl 17 ਮਈ ਨੂੰ ਮੋਰਚਾ ਸਥਾਨ ਉੱਪਰ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਜਨਮ ਦਿਵਸ ਉੱਪਰ ਮੋਰਚੇ ਦੇ ਸਥਾਨ ਮੋਹਾਲੀ-ਚੰਡੀਗੜ੍ਹ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ l ਮੀਟਿੰਗ ਵਿੱਚ ਭਗਵੰਤ ਸਿੰਘ ਮਾਨ ਅਤੇ ਗ੍ਰਹਿ ਮੰਤਰੀ ਨੂੰ ਸੁਚੇਤ ਕੀਤਾ ਕਿ ਉਹ ਪੰਥ-ਪੰਜਾਬ ਨਾਲ ਜ਼ੁਲਮ ਅਤੇ ਬੇ-ਇਨਸਾਫੀ ਕਰਕੇ ਬਹੁਤ ਵੱਡੇ ਗੁਨਾਹ ਕਰ ਰਹੇ ਹਨ ਅਤੇ ਉਸਦੇ ਨਤੀਜੇ ਭੁਗਤਣੇ ਪੈਣਗੇl

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।