ਫਿਲਮ ‘ਮਿੱਠਾ ਜਹਿਰ’ 10 ਅਪ੍ਰੈਲ ਨੂੰ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋ ਰਹੀ ਹੈ

ਚੰਡੀਗੜ੍ਹ ਮਨੋਰੰਜਨ

ਚੰਡੀਗੜ੍ਹ, 1 ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)

ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਇੱਥੇ ਨਾਮੀ ਕਲਾਕਾਰ ਵੀ ਪੈਦਾ ਹੋਏ ਹਨ। ਇਥੋਂ ਦੇ ਜੰਮਪਲ ਇੱਕ ਹੋਰ ਸਿਤਾਰੇ ਰਾਹੁਲ ਕਾਲੀਆ ਦੀ ਪਹਿਲੀ ਫਿਲਮ ‘ਮਿੱਠਾ ਜਹਿਰ’ 10 ਅਪ੍ਰੈਲ ਨੂੰ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋ ਰਹੀ ਹੈ।
ਲੁਧਿਆਣਾ ਵਿੱਚੋਂ ਤਾਲੀਮ ਹਾਸਲ ਕਰਨ ਵਾਲੇ ਰਾਹੁਲ ਕਾਲੀਆ ਨੇ ਦੱਸਿਆ ਕਿ ਖਾਲਸਾ ਕਾਲਜ ‘ਚ ਪੜ੍ਹਾਈ ਦੇ ਨਾਲ ਨਾਲ ਉਸਨੇ ਮਾਡਲਿੰਗ, ਸੀਰੀਅਲ ਅਤੇ ਲਘੂ ਫਿਲਮਾਂ ਵਿੱਚ ਆਪਣੀ ਥਾਂ ਬਣਾਈ। ਫਿਲਮ ‘ਮਿੱਠਾ ਜ਼ਹਿਰ’ ਬਾਰੇ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਇਹ ਫਿਲਮ ਨੌਜਵਾਨ ਪੀੜੀ ਨੂੰ ਪਸੰਦ ਆਏਗੀ। ਫਿਲਮ ਦੀ ਸ਼ੂਟਿੰਗ ਚੰਡੀਗੜ੍ਹ, ਮੋਹਾਲੀ, ਫਗਵਾੜਾ, ਜਲੰਧਰ ਅਤੇ ਲੁਧਿਆਣੇ ਵਿੱਚ ਕੀਤੀ ਗਈ ਹੈ।


ਪੰਜਾਬੀ ਫਿਲਮਾਂ ਵਿੱਚ ਅਹਿਮ ਤੇ ਯਾਦਗਾਰੀ ਭੂਮਿਕਾ ਨਿਭਾ ਚੁਕੀ ਅਦਾਕਾਰਾ ਡੇਜੀ ਗਰੇਵਾਲ ਨੇ ਦੱਸਿਆ ਕਿ ਫਿਲਮ ਵੇਖਣ ਵਾਲੇ ਦਰਸ਼ਕਾਂ ਦਾ ਸਾਰਾ ਪੈਸਾ ਵਸੂਲ ਹੋਏਗਾ। ਇਸ ਫਿਲਮ ਵਿੱਚ ਪੂਨਮ ਸੂਦ, ਕਰਮ ਕੌਰ, ਰਵਿੰਦਰ ਮੰਡ, ਨੀਟੂ ਸ਼ਟਰਾਂ ਵਾਲਾ, ਪਾਲੀ ਮਾਂਗਟ, ਚਮਕੌਰ ਸੋਹਲ, ਰਾਜੀਤ ਰਿਆਜ, ਵਿਪਨ ਸੂਦ, ਪ੍ਰਿੰਸ ਕੁਮਾਰ, ਅੰਜਲੀ,
ਸਿਮਰਪਾਲ ਤੇ ਹੋਰ ਕਲਾਕਾਰਾਂ ਦੀ ਬਿਹਤਰੀਨ ਅਦਾਕਾਰੀ ਵੇਖਣ ਤੇ ਮਾਨਣ ਨੂੰ ਮਿਲੇਗੀ।
ਫਿਲਮ ਦੇ ਡਾਇਰੈਕਟਰ ਬਲਵਿੰਦਰ ਕਾਲੀਆ ਤੇ ਪ੍ਰੋਡਿਊਸਰ ਅਨੀਤਾ ਕਾਲੀਆ ਦਾ ਵੀ ਬਿਹਤਰੀਨ ਯੋਗ ਦਾਨ ਰਿਹਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।