ਚੰਡੀਗੜ੍ਹ, 2 ਅਪ੍ਰੈਲ ,ਬੋਲੇ ਪੰਜਾਬ ਬਿਊਰੋ;
ਬੁੱਧਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ 37 ਵਿੱਚ ਪੰਜਾਬ ਭਾਜਪਾ ਹੈੱਡਕੁਆਰਟਰ ਦੇ ਬਾਹਰ ਇੱਕ ਧਮਾਕਾ ਹੋਇਆ। ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਹੁਣ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ‘ਚ ਪੰਜਾਬ ਭਾਜਪਾ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਨੂੰ ਲੈ ਕੇ ਵਿਰੋਧੀਆਂ ‘ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘X’ ‘ਤੇ ਇੱਕ ਪੋਸਟ ਪਾਉਂਦਿਆਂ ਕਿਹਾ ਕਿ….
ਚੰਡੀਗੜ੍ਹ.. ਪੰਜਾਬ ਯੂਨੀਵਰਸਿਟੀ ਚ ਸਟੂਡੈਂਟ ਧਰਨਾ..ਭਗਵੰਤ ਮਾਨ ਜਿੰਮੇਵਾਰ..
ਚੰਡੀਗੜ੍ਹ ਕਿਸਾਨ ਜਥੇਬੰਦੀਆਂ ਦਾ ਦਿੱਲੀ ਖ਼ਿਲਾਫ਼ ਵਿਰੋਧ..ਭਗਵੰਤ ਮਾਨ ਜ਼ਿੰਮੇਵਾਰ
ਚੰਡੀਗੜ੍ਹ ਚ ਭਾਜਪਾ-ਕਾਂਗਰਸ-ਅਕਾਲੀ ਦਲ ਦਾ ਸਾਂਝਾ ਧਰਨਾ..ਭਗਵੰਤ ਮਾਨ ਜ਼ਿੰਮੇਵਾਰ..
ਚੰਡੀਗੜ੍ਹ ਚ ਫ਼ਿਰੌਤੀ ਮੰਗਣ ਦੀ ਧਮਕੀ..ਭਗਵੰਤ ਮਾਨ ਜ਼ਿੰਮੇਵਾਰ
ਚੰਡੀਗੜ੍ਹ ਚ ਬੰਬ ਧਮਾਕਾ..ਭਗਵੰਤ ਮਾਨ ਜ਼ਿੰਮੇਵਾਰ..
ਜਦੋਂ ਭਗਵੰਤ ਮਾਨ ਕਹਿੰਦਾ ਹੈ ਕਿ ਚੰਡੀਗੜ੍ਹ ਸਾਡੇ ਪੰਜਾਬ ਦਾ ਹੈ..ਓਸ ਵੇਲੇ ਭਗਵੰਤ ਮਾਨ ਦੇਸ਼ ਦਾ ਗਦਾਰ..ਕਿਉਂਕਿ ਚੰਡੀਗੜ੍ਹ ਸੈਂਟਰ ਨਾਲ ਸੰਬੰਧਤ ਹੈ ਇਸ ਲਈ ਭਗਵੰਤ ਮਾਨ ਚੰਡੀਗੜ੍ਹ ਦੇ ਮਾਮਲਿਆਂ ਚੋਂ ਦੂਰ ਰਹੇ..ਹੁਣ ਇਹ ਚਲਾਕੀਆਂ ਨਹੀਂ ਚੱਲਣਗੀਆਂ..












