ਮੋਹਾਲੀ,3, ਅਪ੍ਰੈਲ ,ਬੋਲੇਪੰਜਾਬ ਬਿਊਰੋ;
ਪੀਡਬਲਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਸੱਚਾਈ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ਼ ਯੂਨੀਅਨ (ਰਜਿ) ਬਰਾਂਚ ਰੋਪੜ੍ਹ ਐਂਡ ਮੋਹਾਲੀ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਿਵੀਜ਼ਨ ਮੋਹਾਲੀ ਨੰਬਰ ਤਿੰਨ ਵਿਖੇ ਜੂਨੀਅਰ ਟੈਕਨੀਸ਼ੀਅਨ ਦੀ ਪੋਸਟ ਤੇ 36 ਸਾਲ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋਏ ਸ੍ਰੀ ਸੁਖਦੇਵ ਸਿੰਘ ਕੁਬਾਹੇੜੀ ਦੇ ਸਨਮਾਨ ਹਿਤ ਵਾਟਰ ਸਪਲਾਈ ਸਕੀਮ ਕੁਬਾਹੇੜੀ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜ/ਸਕੱਤਰ ਅਮਰੀਕ ਸਿੰਘ ਖਿਜ਼ਰਾਬਾਦ ਨੇ ਦੱਸਿਆ ਕਿ ਸਨਮਾਨ ਸਮਾਰੋਹ ਵਿੱਚ ਵਿਭਾਗ ਦੇ ਅਧਿਕਾਰੀਆਂ, ਫੀਲਡ ਮੁਲਾਜ਼ਮਾ ਤੇ ਇਲਾਕੇ ਦੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਟੈਕਨੀਕਲ ਐਂਡ ਮਕੈਨੀਕਲ ਯੂਨੀਅਨ ਦੇ ਜੋਨ ਆਗੂ ਸੁਖਰਾਮ ਕਾਲੇਵਾਲ, ਬਰਾਂਚ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਤਰਲੋਚਨ ਸਿੰਘ, ਬਰਾਂਚ ਮੋਹਾਲੀ ਤੇ ਰੋਪੜ ਦੇ ਪ੍ਰਧਾਨ ਬਲਜਿੰਦਰ ਸਿੰਘ, ਜੂਨੀਅਰ ਇੰਜੀਨੀਅਰ ਸੁਰਿੰਦਰ ਸਿੰਘ, ਕੁਲਦੀਪ ਸਿੰਘ ਖਿਜ਼ਰਾਬਾਦ , ਮਸਟੌਰਲ ਯੂਨੀਅਨ ਦੇ ਬਹਾਦਰ ਸਿੰਘ, ਨੇ ਕਿਹਾ ਕਿ ਸਮੁੱਚੇ ਫੀਲਡ ਮੁਲਾਜ਼ਮਾਂ ਵੱਲੋਂ ਸਾਂਝੇ ਸੰਘਰਸ਼ਾਂ ਸਦਕਾ ਮਸਟੌਰਲ ਦੀ ਕੱਚੀ ਨੌਕਰੀ ਤੋਂ ਮੁਕਤੀ ਪਾ ਕੇ ਜਿੱਥੇ ਸਮੁੱਚੇ ਕਾਮੇ ਰੈਗੂਲਰ ਹੋਏ, ਉੱਥੇ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਕੀਤੀ, ਵਿਭਾਗ ਨੂੰ ਵੱਡੇ ਵਿਭਾਗਾਂ ਵਿੱਚ ਸ਼ਾਮਿਲ ਕਰਾਉਣ ਲਈ ਸਮੁੱਚੇ ਫੀਲਡ ਮੁਲਾਜ਼ਮਾਂ ਨੇ ਆਪਣਾ ਅਹਿਮ ਯੋਗਦਾਨ ਪਾਇਆ, ਪ੍ਰੰਤੂ ਅੱਜ ਜਿੱਥੇ ਲੋਕਾਂ ਨੂੰ ਸਾਫ ਪੀਣ ਵਾਲੇ ਪਾਣੀ ਦੀ ਚੰਗੇ ਤੇ ਆਧੁਨਿਕ ਤਰੀਕੇ ਤਹਿਤ ਪਹੁੰਚਾਉਣ ਦੀ ਮੁੱਖ ਜਿੰਮੇਵਾਰੀ ਸਰਕਾਰਾਂ ਦੀ ਬਣਦੀ ਹੈ, ਪਰੰਤੂ ਸਰਕਾਰਾਂ ਨੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਦਿਆਂ ਇਸ ਵਿਭਾਗ ਦਾ ਪੰਚਾਇਤੀਕਰਨ ਦੇ ਨਿਜੀਕਰਨ ਕੀਤਾ ਜਾ ਰਿਹਾ ਹੈ। ਇਸ ਵਿਭਾਗ ਵਿੱਚੋਂ ਤਜਰਬੇ ਅਤੇ ਮਿਹਨਤੀ ਵਰਕਰ ਲਗਾਤਾਰ ਸੇਵਾ ਮੁਕਤ ਹੋ ਰਹੇ ਹਨ, ਜਿਸ ਕਾਰਨ ਜਿੱਥੇ ਵਿਭਾਗ ਦਾ ਕੰਮ ਭਾਰ ਛੋਟੇ ਅਧਿਕਾਰੀਆਂ ਤੇ ਕੁਝ ਗਿਣਤੀ ਦੇ ਰਹਿ ਗਏ ਮੁਲਾਜ਼ਮਾਂ ਤੇ ਪਾਇਆ ਜਾ ਰਿਹਾ ਹੈ। ਅੱਜ ਪੀਣ ਵਾਲੇ ਪਾਣੀ ਤੇ ਵਿਭਗ ਨੂੰ ਬਚਾਉਣ ਲਈ ਲੋਕਾਂ ਨੂੰ ਗੰਭੀਰ ਹੋਣਾ ਪਵੇਗਾ। ਇਹਨੂੰ ਦੱਸਿਆ ਕਿ ਸ੍ਰੀ ਸੁਖਦੇਵ ਸਿੰਘ ਨੇ ਨੀਮ ਪਹਾੜੀ ਖੇਤਰ ਵਿੱਚ ਜਿੱਥੇ ਮੈਦਾਨੀ ਖੇਤਰ ਨਾਲੋਂ ਪਾਣੀ ਦੀ ਗੰਭੀਰ ਲੋੜ ਹੁੰਦੀ ਹੈ, ਬੜੀ ਮਿਹਨਤ ਤੇ ਇਮਾਨਦਾਰੀ ਨਾਲ 36 ਸਾਲ ਸੇਵਾ ਕੀਤੀ ਅਤੇ ਪਿੰਡ ਪਿੰਡ ਪੀਣ ਯੋਗ ਪਾਣੀ ਬਚਾਉਣ ਲਈ ਅਹਿਮ ਯੋਗਦਾਨ ਪਾਇਆ ।
ਇਸ ਮੌਕੇ ਵਿਭਾਗ ਦੀ ਅਧਿਕਾਰੀਆਂ, ਫੀਲਡ ਮੁਲਾਜ਼ਮਾਂ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ,ਸਾਬਕਾ ਸਰਪੰਚ ਗੁਰਦੇਵ ਸਿੰਘ, ਕਰਮਚਾਰੀ ਦਲ ਦੇ ਆਗੂ ਗੁਰਮੁਖ ਸਿੰਘ, ਨਰੇਸ਼ ਸਾਬਕਾ ਪੰਚਾਇਤ ਸਕੱਤਰ ਲਾਭ ਸਿੰਘ, ਸਰੂਪ ਸਿੰਘ ਮਾਜਰੀ, ਹਰਮੀਤ ਸਿੰਘ, ਦਲਜੀਤ ਸਿੰਘ ਘਨੋੌਲੀ, ਜਸਬੀਰ ਸਿੰਘ, ਧਿਆਨੂੰ ਮਾਜਰਾ , ਸੁਰਿੰਦਰ ਸਿੰਘ ਕੁਬਾਹੇੜੀ, ਮਨਦੀਪ ਸਿੰਘ ਸੰਗਤਪੁਰਾ, ਹਰਚੰਦ ਸਿੰਘ,ਆਦਿ ਹਾਜ਼ਰ ਸਨ।












