ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਵਿਸਾਖੀ ਪੁਰਬ ਨੂੰ ਸਮਰਪਿਤ ਕਰਵਾਏ ਗਏ ਨਾਮ ਰਸ ਕੀਰਤਨ ਸਮਾਗਮ

ਨੈਸ਼ਨਲ ਪੰਜਾਬ

ਪੰਥ ਪ੍ਰਸਿੱਧ ਰਾਗੀ ਕੀਰਤਨੀ ਜਥੇਆਂ ਦੇ ਕੀਰਤਨ ਸਮਾਗਮ ਦੇਖਣ ਲਈ ਗੁਰਮਤਿ ਦਰਬਾਰ ਵੈਬਸਾਈਟ ਕੀਤੀ ਗਈ ਲਾਂਚ

ਨਵੀਂ ਦਿੱਲੀ 5 ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਪੱਛਮੀ ਦਿੱਲੀ ਦੇ ਫਤਹਿ ਨਗਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਏ ਬਲਾਕ ਵਿਖ਼ੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਾਮ ਰਸ ਕੀਰਤਨ ਕਰਵਾਏ ਗਏ। ਇਸ ਮੌਕੇ ਇਸਤਰੀ ਸਤਸੰਗ ਵਲੋਂ ਸਮਾਗਮ ਦੀ ਆਰੰਭਤਾ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ ਉਪਰੰਤ ਬਾਲ ਕਿਆਰੀ ਜੱਥਾ, ਸ਼ਬਦ ਚੌਕੀ ਜੱਥਾ, ਭਾਈ ਗੁਰਮਨਪ੍ਰੀਤ ਸਿੰਘ, ਭਾਈ ਰਾਇ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਸੰਦੀਪ ਸਿੰਘ, ਭਾਈ ਅਮਨਦੀਪ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਤੇ ਪ੍ਰਿੰਸੀਪਲ ਸੁਖਵੰਤ ਸਿੰਘ ਨੇ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਸੀ। ਇਸ ਮੌਕੇ ਬੱਚਿਆਂ ਲਈ ਵਿਸ਼ੇਸ਼ ਚਿੱਤਰਕਲਾ ਅਤੇ ਕਲਰ ਭਰਣ ਲਈ ਕੈਂਪ ਲਗਾਇਆ ਗਿਆ ਸੀ ਜਿਸ ਵਿਚ ਸੈਕੜੇ ਬੱਚਿਆਂ ਨੇ ਹਾਜ਼ਿਰੀ ਭਰ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਮੌਕੇ ਦੇਹਰਾਦੂਨ ਤੋਂ ਆਏ ਕਾਕਾ ਪਰਮਪ੍ਰੀਤ ਸਿੰਘ ਵਲੋਂ ਵਡੀ ਮਿਹਨਤ ਨਾਲ ਤਿਆਰ ਕੀਤੀ ਗਈ ਵੈਬਸਾਈਟ ਗੁਰਮਤਿ ਦਰਬਾਰ ਜਿਸ ਵਿਚ ਰਾਗੀ ਸਿੰਘਾਂ ਦੇ ਹੋਣ ਵਾਲੇ ਪ੍ਰੋਗਰਾਮ ਦਾ ਵੇਰਵਾ ਦੇਖਣ ਨੂੰ ਮਿਲ ਰਿਹਾ ਹੈ, ਨੂੰ ਲਾਂਚ ਕਰਦਿਆਂ ਭਾਈ ਮਨਿੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨੇ ਭਰਪੂਰ ਸਲਾਘਾ ਕੀਤੀ। ਇਸ ਮੌਕੇ ਸੰਗਤਾਂ ਲਈ ਇਕ ਫ੍ਰੀ ਮੈਡੀਕਲ ਚੈਕਅਪ ਕੈਂਪ ਵੀ ਲਗਾਇਆ ਗਿਆ ਸੀ। ਇਥੇ ਦਸਣਯੋਗ ਹੈ ਕਿ ਇਹ ਉਪਰਾਲਾ ਫਤਹਿ ਨਗਰ ਦੀ ਸੰਗਤਾਂ ਨੇ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ ਜਿਸ ਦਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਅਤੇ ਸਕੱਤਰ ਸਰਦਾਰ ਅਮਰਜੀਤ ਸਿੰਘ ਪੱਪੂ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।