ਮੋਹਾਲੀ 6 ਅਪ੍ਰੈਲ ,ਬੋਲੇ ਪੰਜਾਬ ਬਿਊਰੋ;
ਸੋਮਵਾਰ ਨੂੰ ਐਸ.ਸੀ.ਬੀ.ਸੀ ਮਹਾਂ ਪੰਚਾਇਤ ਵੱਲੋਂ ਫੇਜ਼-7 ਵਿੱਚ ਪ੍ਰੈੱਸ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਥਾਣਾ ਸੋਹਾਣਾ ਦੀ ਪੁਲਿਸ ਤੋਂ ਪੀੜਤ ਸੁਰਿੰਦਰ ਕੁਮਾਰ, ਪਿੰਡ ਗੋਬਿੰਦਗੜ੍ਹ, ਐਸ.ਏ.ਐਸ ਨਗਰ (ਮੋਹਾਲੀ) ਨੇ ਆਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਥਾਣਾ ਸੋਹਾਣਾ ਦੀ ਪੁਲਿਸ ਨੇ ਲਗਭਗ ਇੱਕ ਸਾਲ ਤੋਂ ਪੈਂਡਿੰਗ ਪਈ ਦਰਖ਼ਾਸਤ ‘ਤੇ ਬਹੁਤ ਮੁਸ਼ਕਲ ਨਾਲ 30/03/2026 ਨੂੰ ਐੱਫ.ਆਈ.ਆਰ ਨੰਬਰ 0088, ਕੁਲਵਿੰਦਰ ਕੌਰ (ਪਤਨੀ ਸੁਰਿੰਦਰ ਕੁਮਾਰ) ਅਤੇ ਹੋਰ ਦੋਸ਼ੀ ਮੇਸ਼ੀ ਖ਼ਿਲਾਫ਼ ਦਰਜ ਕੀਤੀ। ਉਨ੍ਹਾਂ ਦੱਸਿਆ ਕਿ ਐੱਫ.ਆਈ.ਆਰ ਦਰਜ ਹੋਣ ਤੋਂ ਬਾਅਦ ਵੀ ਹੁਣ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਸੋਹਾਣਾ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਮੋਰਚਾ ਅੱਗੂਆਂ ਵੱਲੋਂ ਥਾਣਾ ਸੋਹਾਣਾ ਦਾ ਘੇਰਾਓ ਕੀਤਾ ਜਾਵੇਗਾ।
ਇਸ ਮੌਕੇ ਕਰਮਾ ਕੁਰਡੀ, ਕਰਮਜੀਤ, ਪ੍ਰਿੰਸੀਪਲ ਬਨਵਾਰੀ ਲਾਲ ਅਤੇ ਹਰਨੇਕ ਸਿੰਘ ਮਲੂਆ ਸਮੇਤ ਹੋਰ ਵੀ ਹਾਜ਼ਰ ਸਨ।












