ਹਿੰਦੂ ਜੱਥੇਬੰਦੀਆਂ ਵਲੋਂ ਕੈਨੇਡਾ ਵਿੱਚ ਖਾਲਿਸਤਾਨ ਦੇ ਝੰਡੇ ‘ਤੇ ਪਾਬੰਦੀ ਲਗਾਉਣ ਦੀ ਦਿੱਤੀ ਗਈ ਪਟੀਸ਼ਨ ਦੇ ਵਿਰੋਧ ਵਿਚ ਕੈਨੇਡੀਅਨ ਸਿੱਖਾਂ ਵਲੋਂ ਭਾਰੀ ਰੋਸ ਮੁਜਾਹਿਰਾ

ਨੈਸ਼ਨਲ ਪੰਜਾਬ

ਸੀਆਈਏ ਏਜੰਟ ਦੇ ਬਿਆਨ ਉਪਰੰਤ ਏਆਈ 182 ਫਲਾਈਟ ਵਿਚ ਮਾਰੇ ਗਏ 329 ਨਿਰਦੋਸ਼ਾਂ ਦੀ ਮੁੜ ਜਾਂਚ ਦੀ ਉਠੀ ਮੰਗ

ਨਵੀਂ ਦਿੱਲੀ 6 ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਹਿੰਦੂ ਕੈਨੇਡੀਅਨ ਫੌਡੇਸ਼ਨ ਵੱਲੋਂ ਫੇਸਬੁੱਕ ‘ਤੇ ਕੈਨੇਡਾ ਵਿੱਚ ਖਾਲਿਸਤਾਨ ਦੇ ਝੰਡੇ ‘ਤੇ ਪਾਬੰਦੀ ਲਗਾਉਣ ਅਤੇ ਖਾਲਿਸਤਾਨ ਰਿਫਰੈਂਡਮ ਨੂੰ ਬੈਨ ਕਰਨ ਲਈ 100 ਤੋਂ ਵੱਧ ਹਿੰਦੂ ਮੰਦਰਾਂ ਵੱਲੋਂ ਸਾਂਝੀ ਪਟੀਸ਼ਨ ਕੈਨੇਡਾ ਸਰਕਾਰ ਨੂੰ ਦੇਣ ਦੇ ਪ੍ਰਚਾਰ ਤੋਂ ਬਾਅਦ, ਕੈਨੇਡੀਅਨ ਸਿੱਖਾਂ ਵੱਲੋਂ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ , ਸਰੀ ਅਤੇ ਤ੍ਰਿਵੇਨੀ ਮੰਦਿਰ , ਬ੍ਰਮਪਟਨ ਦੇ ਬਾਹਰ ਵੱਡੇ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਖਾਲਿਸਤਾਨੀ ਸਿੱਖਾਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠ ਕੀਤਾ ਗਿਆ, ਜਿੱਥੇ ਸਿੱਖ ਨੁਮਾਇੰਦਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। “ਖਾਲਿਸਤਾਨ ਜ਼ਿੰਦਾਬਾਦ”, “ਕਿਲ ਕਿਲ ਮੋਦੀ ਪੋਲਿਟਿਕਸ” ਅਤੇ “ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਬੰਦ ਕਰੋ” ਵਰਗੇ ਨਾਅਰੇ ਲਗਾਏ ਗਏ। ਸਾਰੇ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਖਾਲਿਸਤਾਨ ਦੇ ਝੰਡੇ ਸਨ ਅਤੇ ਲਗਭਗ 40 ਫੁੱਟ ਉੱਚਾ ਖਾਲਿਸਤਾਨ ਦਾ ਝੰਡਾ ਵੀ ਲਹਿਰਾਇਆ ਗਿਆ। ਇਹ ਰੈਲੀਆਂ ਕੈਨੇਡਾ ਦੇ ਕਾਨੂੰਨਾਂ ਤਹਿਤ ਸ਼ਾਂਤੀਪੂਰਵਕ ਢੰਗ ਨਾਲ ਹੋਈਆਂ । ਦੋਵੇਂ ਸ਼ਹਿਰਾਂ ਵਿੱਚ ਖਾਲਿਸਤਾਨੀ ਪੱਖੀ ਸਿੱਖਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਇਹ ਰੈਲੀਆਂ ਬਹੁਤ ਸਫਲ ਰਹੀਆਂ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਵੱਲੋਂ ਸਾਬਕਾ ਸੀਆਈਏ ਅਧਿਕਾਰੀ ਜੌਨ ਕਿਰੀਆਕੌ ਦੇ ਦਿੱਤੇ ਬਿਆਨ ਉੱਪਰ ਮੰਗ ਕੀਤੀ ਗਈ ਕਿ ਏਅਰ ਇੰਡੀਆ ਜਹਾਜ਼ ਦੇ ਕਰੈਸ਼ ਹੋਣ ਦੀ ਜਾਂਚ ਪੜਤਾਲ ਦੁਬਾਰਾ ਤੋਂ ਸ਼ੁਰੂ ਕੀਤੀ ਜਾਵੇ ਜਿਸ ਵਿੱਚ ਉਹਨਾਂ ਨੇ ਏਅਰ ਇੰਡੀਆ 182 ਫਲਾਈਟ ਜਿਸ ਨੂੰ 1985 ਵਿੱਚ ਬੰਬ ਧਮਾਕੇ ਨਾਲ ਉੜਾ ਦਿੱਤਾ ਗਿਆ ਸੀ, 329 ਬੇਕਸੂਰ ਮੁਸਾਫਰ ਮਾਰੇ ਗਏ ਦਾ ਇਲਜ਼ਾਮ ਸਿੱਧਾ ਭਾਰਤ ਉੱਪਰ ਲਗਾ ਦਿੱਤਾ ਗਿਆ ਹੈ। ਉਨਾਂ ਨੇ ਵਿਦੇਸ਼ਾਂ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਅਤੇ ਭਾਈ ਅਵਤਾਰ ਸਿੰਘ ਖੰਡੇ ਸਮੇਤ ਹੋਰ ਸਿੱਖ ਨੇਤਾਵਾਂ ਦੇ ਕਤਲ ਵਿਚ ਭਾਰਤੀ ਹੱਥ ਹੋਣ ਦਾ ਦਾਹਵਾ ਕੀਤਾ ਹੈ।
ਉਨ੍ਹਾਂ ਦਸਿਆ 16 ਅਗਸਤ ਨੂੰ ਇੰਡੀਆਨਾ ਅਤੇ 18 ਅਕਤੂਬਰ ਨੂੰ ਐਡਮਿੰਟਨ ਕੈਨੇਡਾ ਵਿੱਚ ਹੋਣ ਵਾਲੇ ਖਾਲਿਸਤਾਨ ਰਫਰੈਂਡਮ ਵਿੱਚ ਸੰਗਤਾਂ ਨੂੰ ਵੱਧ ਚੜ ਕੇ ਆਪਣਾ ਯੋਗਦਾਨ ਪਾਉਣ ਲਈ ਅਪੀਲ ਕੀਤੀ ਗਈ। ਕੀਤੇ ਗਏ ਵਿਰੋਧ ਪ੍ਰਦਰਸ਼ਨ ਵਿਚ ਸਰੀ ਰੈਲੀ ਵਿੱਚ ਗੁਰੂ ਨਾਨਕ ਸਿੱਖ ਗੁਰਦਵਾਰਾ ਦੇ ਪ੍ਰਬੰਧਕ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ ਅਤੇ ਟੀਮ ਨਿੱਜਰ ਦੇ ਸਾਥੀ ਭਾਈ ਜੈਕ ਸਿੰਘ ਸਿੱਧੂ, ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਦਲਜੀਤ ਸਿੰਘ, ਭਾਈ ਸਰਬਜੀਤ ਸਿੰਘ, ਰਜਿੰਦਰ ਸਿੰਘ ਨੱਤ, ਭਾਈ ਚਰਨਜੀਤ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਰਣਜੀਤ ਸਿੰਘ ਚਾਹਲ ਅਤੇ ਓਕਾਨਾਗਨ ਧਰਤੀ ਤੋਂ ਭਾਈ ਸੁਖਬੀਰ ਸਿੰਘ ਲਿੱਦੜ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ ਅਤੇ ਕੈਨੇਡਾ ਦੇ ਬਰੈਮਪਟਨ ਵਿਖ਼ੇ ਭਾਈ ਇੰਦਰਜੀਤ ਸਿੰਘ ਗੋਸਲ, ਭਾਈ ਕੁਲਜੀਤ ਸਿੰਘ ਗੋਸਲ ਅਤੇ ਮੋਂਟਰੀਅਲ ਤੋਂ ਜਲਾਵਤਨੀ ਆਗੂ ਬਾਬਾ ਸੰਤੋਖ ਸਿੰਘ ਖੇਲਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋ ਕੇ ਸੰਗਤਾਂ ਦਾ ਉਤਸ਼ਾਹ ਵਧਾਇਆ ਸੀ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।