ਲੇਬਰ ਯੂਨੀਅਨ ਦੇ ਸਹਿਯੋਗ ਨਾਲ ਕਿਰਤ ਵਿਭਾਗ ਨੇ ਲੇਬਰ ਸੁਵਿਧਾ ਕੈਂਪ ਲਾਇਆ

ਪੰਜਾਬ

ਸੈਂਕੜੇ ਉਸਾਰੀ ਮਜ਼ਦੂਰਾਂ ਨੇ ਰਜਿਸਟ੍ਰੇਸ਼ਨ ਦੇ ਭਰੇ ਫਾਰਮ


ਸ੍ਰੀ ਚਮਕੌਰ ਸਾਹਿਬ,7, ਅਪ੍ਰੈਲ ,ਬੋਲੇ ਪੰਜਾਬ ਬਿਊਰੋ;

ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਸਹਿਯੋਗ ਨਾਲ ਕਿਰਤ ਵਿਭਾਗ ਵੱਲੋਂ ਲੇਬਰ ਚੌਂਕ ਵਿਖੇ ਲੇਬਰ ਦੀ ਰਜਿਸਟ੍ਰੇਸ਼ਨ ,ਪੈਨਸ਼ਨ ਕਲੇਮ, ਲਾਭਪਾਤਰੀ ਕਾਪੀਆਂ, ਕਾਪੀਆਂ ਨਿਊ ਕਰਨ ਸਮੇਤ ਲੇਬਰ ਵੈਲਫੇਅਰ ਬੋਰਡ ਦੀਆਂ ਸਹੂਲਤਾਂ ਲਈ ਲੇਬਰ ਸੁਵਿਧਾ ਕੈਂਪ ਲਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਜਨਰਲ ਸਕੱਤਰ ਮਿਸਤਰੀ ਮਨਮੋਹਨ ਸਿੰਘ ਕਾਲਾ ਜੋਇਟ ਸਕੱਤਰ ਸਤਵਿੰਦਰ ਸਿੰਘ ਨੀਟਾ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਸਮਾਜਸੇਵੀ ਵਿਸ਼ਾਲ ਕੈਸ਼ਅਪ ਨੇ ਕੀਤਾ ਕੈਂਪ ਦੌਰਾਨ ਕਿਰਤ ਵਿਭਾਗ ਦੀ ਅਮਲੇ ਨੇ ਉਸਾਰੀ ਨਾਲ ਸੰਬੰਧਿਤ ਸੈਂਕੜੇ ਮਜ਼ਦੂਰਾਂ ਦੇ ਲਾਭਪਾਤਰੀ ਕਾਪੀਆਂ ਬਣਾਉਣ ,ਨਿਊ ਕਰਨ ਅਤੇ ਹੋਰ ਸਹੂਲਤਾਂ ਦੇ ਫਾਰਮ ਭਰੇ ਗਏ ।ਕਿਰਤ ਵਿਭਾਗ ਦੇ ਮੁਲਾਜ਼ਮਾਂ ਦੀ ਘਾਟ , ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਦੀ ਗੈਰ ਹਾਜ਼ਰੀ ਕਾਰਨ ਮਜ਼ਦੂਰਾਂ ਦੇ ਫਾਰਮ ਆਨਲਾਈਨ ਨਹੀਂ ਹੋ ਸਕੇ ।ਜਿਸ ਕਾਰਨ ਇਲਾਕੇ ਦੇ ਉਸਾਰੀ ਨਾਲ ਸੰਬੰਧਿਤ ਮਜ਼ਦੂਰ ਨਿਰਾਸ਼ ਵੀ ਹੋਏ , ਆਗੂਆਂ ਨੇ ਦੱਸਿਆ ਕਿ ਜਦੋਂ ਲੇਬਰ ਇੰਸਪੈਕਟਰ ਨਵੀਨ ਮਾਨ ਨੇ ਯੂਨੀਅਨ ਆਗੂਆਂ ਨੂੰ ਜਾਣਕਾਰੀ ਦਿੱਤੀ ਸੀ ਕਿ ਡਿਪਟੀ ਕਮਿਸ਼ਨ ਦੀ ਮਨਜ਼ੂਰੀ ਤਹਿਤ ਸੁਵਿਧਾ ਕੇਂਦਰ ਦਾ ਅਮਲਾ ਵੀ ਕੈਂਪ ਚ ਹਾਜ਼ਰ ਹੋਵੇਗਾ। ਜਿਸ ਤੇ ਯੂਨੀਅਨ ਵੱਲੋਂ ਬਕਾਇਦਾ ਲਾਈਟ ਦਾ , ਮਜ਼ਦੂਰਾਂ ਦੇ ਬੈਠਣ ਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸ ਮੌਕੇ ਮੁੱਖ ਮਹਿਮਾਨ ਵਿਸ਼ਾਲ ਕੈਸ਼ਅਪ ਨੂੰ ਸਨਮਾਨ ਚਿੰਨ ਦੇ ਕੇ ਸਨਮਾਨ ਤੇ ਵੀ ਕੀਤਾ ਗਿਆ। ਯੂਨੀਅਨ ਦੇ ਸਲਾਹਕਾਰ ਮਲਾਗਰ ਸਿੰਘ ਨੇ ਦੱਸਿਆ ਕਿ ਇਫਟੂ ਨਾਲ ਸੰਬੰਧਿਤ ਵੱਖ ਵੱਖ ਉਸਾਰੀ ਦੀਆਂ ਜਥੇਬੰਦੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮਿਲੇਗਾ ਅਤੇ ਮੰਗ ਕੀਤੀ ਜਾਵੇ ਕਿ ਮਜ਼ਦੂਰਾਂ ਦੀ ਸੁਵਿਧਾ ਲਈ ਫੋਕੇ ਦਿਖਾਵੇ ਵਾਲੇ ਕੈਂਪਾਂ ਦੀ ਥਾਂ ਸੰਜੀਦਾ ਤੇ ਸਾਰਥਿਕ ਕੈਂਪ ਲਾਏ ਜਾਣ। ਇਸ ਮੌਕੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਬਲਾਕ ਮੋਰਿੰਡਾ ਦੇ ਪ੍ਰਧਾਨ ਜਸਪਾਲ ਸਿੰਘ ,ਜਰਨਲ ਸਕੱਤਰ ਰੁਪਿੰਦਰ ਸਿੰਘ ਬਬਨਾੜਾ ,ਪ੍ਰਕਾਸ਼ ਸਿੰਘ ਫੌਜੀ ,ਰਣਬੀਰ ਸਿੰਘ ਐਮ ਸੀ ਸੁਖਬੀਰ ਸਿੰਘ, ਸੁਰਿੰਦਰ ਸਿੰਘ ਅੰਗਰੇਜ, ਅਜੈਬ ਸਿੰਘ ,ਓਕਾਰ ਸਿੰਘ ,ਦਾਰਾ ਸਿੰਘ, ਗੁਲਾਬ ਚੰਦ ਚੌਹਾਨ ਦੇਵਿੰਦਰ ਸਿੰਘ ,ਜਸਬੀਰ ਸਿੰਘ ,ਜਗਮੀਤ ਸਿੰਘ, ਦਲਜੀਤ ਸਿੰਘ ਬਿੱਟੂ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।