ਪੀ.ਆਰ. 6 ਸੜਕ ਦੀ ਜਮੀਨ ਵੇਚਣ ਦੇ ਮਾਮਲੇ ਚ ਬਿਲਡਰ ਵਿਰੁੱਧ ਹੋਵੇ ਕਾਨੂੰਨੀ ਕਾਰਵਾਈ – ਕੋਰਵਾਸ

ਪੰਜਾਬ

ਇਸ ਮਾਮਲੇ ਦੀ ਪੜਤਾਲ ਵਿਜੀਲੈਂਸ ਤੋਂ ਕਰਵਾਉਣ ਦੀ ਮੰਗ

ਮੁਹਾਲੀ 7 ਅਪ੍ਰੈਲ,ਬੋਲੇ ਪੰਜਾਬ ਬਿਊਰੋ:       

ਕਮੇਟੀ ਆਫ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਅਤੇ ਸੋਸਾਇਟੀਜ਼ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਪੰਜਾਬ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਟੀ.ਡੀ.ਆਈ ਬਿਲਡਰ ਵੱਲੋਂ ਪੀ.ਆਰ. 6 ਸੜਕ ਦੀ ਜੋ ਜਮੀਨ ਸੀ.ਐਲ.ਯੂ ਅਤੇ ਸੈਕਸ਼ਨ 11 ਹੋਣ ਤੋਂ ਬਾਅਦ ਆਪਣੇ ਕਰੀਬੀ ਰਿਸ਼ਤੇਦਾਰਾਂ ਨੂੰ ਵੇਚ ਕੇ ਵੱਧ ਮੁਆਵਜ਼ਾ ਲਿਆ ਹੈ ਅਤੇ ਅਸ਼ਟਾਮ ਡਿਊਟੀ ਦੀ ਸਰਕਾਰ ਨਾਲ ਠੱਗੀ ਮਾਰੀ ਹੈ। ਇਸ ਸਬੰਧੀ ਵਿਜੀਲੈਂਸ ਤੋਂ ਜਾਂਚ ਕਰਵਾ ਕੇ ਬਿਲਡਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਿਲਡਰ ਨੇ ਇੱਕ ਹਿੰਦੀ ਅਖਬਾਰ ਵਿੱਚ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਰੈਵੀਨਿਊ ਡਿਪਾਰਟਮੈਂਟ ਅਤੇ ਗਮਾਡਾ ਦੇ ਅਫਸਰਾਂ ਦੀ ਗਲਤੀ ਹੈ ਪਰ ਬਿਲਡਰ ਨੇ ਇਹ ਸਭ ਕੁਝ ਜਾਣਕਾਰੀ ਹੋਣ ਦੇ ਬਾਵਜੂਦ ਗਿਣੀ ਮਿਥੀ ਸਾਜਿਸ਼ ਤਹਿਤ ਕੀਤਾ ਹੈ। ਬਿਲਡਰ ਨੂੰ ਇਸ ਸਬੰਧੀ ਪੂਰਨ ਜਾਣਕਾਰੀ ਸੀ ਕਿ ਸੀ.ਐਲ.ਯੂ ਅਤੇ ਸੈਕਸ਼ਨ 11 ਹੋਣ ਤੋਂ ਬਾਅਦ ਇਸ ਜ਼ਮੀਨ ਨੂੰ ਵੇਚਿਆ ਨਹੀਂ ਜਾ ਸਕਦਾ ਪਰ ਬਿਲਡਰ ਨੇ ਇਹ ਸਭ ਕੁਝ ਪਤਾ ਹੋਣ ਦੇ ਬਾਵਜੂਦ ਕੀਤਾ ਹੈ। ਇਸ ਲਈ ਬਿਲਡਰ ਵਿਰੁੱਧ ਤਾਂ ਕਾਰਵਾਈ ਹੋਣੀ ਬਣਦੀ ਹੀ ਹੈ। ਅਫਸਰਾਂ ਦੀ ਮਿਲੀਭੁਗਤ ਸਬੰਧੀ ਪੜਤਾਲ ਦਾ ਵਿਸ਼ਾ ਹੈ ਕਿ ਰੈਵਨਿਊ ਵਿਭਾਗ ਦੇ ਅਫਸਰ ਜਿੰਮੇਵਾਰ ਹਨ ਜਾਂ ਗਮਾਡਾ ਦੇ ਅਫਸਰਾਂ ਦੀ ਵੀ ਮਿਲੀਭੁਗਤ ਹੈ। ਜੇਕਰ ਅਫਸਰ ਵੀ ਦੋਸ਼ੀ ਪਾਏ ਜਾਂਦੇ ਹਨ ਤਾਂ ਅਫਸਰਾਂ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ। ਕੋਰਵਾਸ ਦੇ ਆਗੂ ਇਹ ਵੀ ਮਹਿਸੂਸ ਕਰਦੇ ਹਨ ਕਿ ਟੀ.ਡੀ.ਆਈ ਬਿਲਡਰ ਅਤੇ ਮੁਹਾਲੀ ਦੇ ਹੋਰ ਬਿਲਡਰ ਵੀ ਅਫਸਰਾਂ ਨਾਲ ਮਿਲ ਕੇ ਮੁਆਵਜੇ ਸਬੰਧੀ ਠੱਗੀਆਂ ਮਾਰਦੇ ਹੋਣਗੇ। ਇਸ ਸਬੰਧੀ ਪੂਰੀ ਮੁਹਾਲੀ ਦੀਆਂ ਸੜਕਾਂ ਸੰਬੰਧੀ ਜੋ ਮੁਆਵਜੇ ਜਾਰੀ ਕੀਤੇ ਗਏ ਹਨ ਉਹਨਾਂ ਦੀ ਪੜਤਾਲ ਵੀ ਸਰਕਾਰ ਨੂੰ ਵਿਜੀਲੈਂਸ ਤੋਂ ਕਰਵਾਉਣੀ ਚਾਹੀਦੀ ਹੈ ਕਿਉਂਕਿ ਇਹ ਇੱਕ ਬਹੁਤ ਵੱਡਾ ਸਕੈਂਡਲ ਹੋ ਸਕਦਾ ਹੈ।

                        ਕੋਰਵਾਸ ਦੇ ਆਗੂਆਂ ਨੇ ਦੱਸਿਆ ਕਿ ਇਹ ਮਾਮਲਾ ਬਿਲਡਰ ਦੇ ਦਫਤਰ ਅੱਗੇ ਧਰਨਾ ਦੇਣ ਤੋਂ ਬਾਅਦ ਉਜਾਗਰ ਹੋਇਆ ਹੈ। ਕੋਰਵਾਸ ਆਗੂਆਂ ਰਾਜਵਿੰਦਰ ਸਿੰਘ, ਪਾਲ ਸਿੰਘ ਰੱਤੂ, ਭੁਪਿੰਦਰ ਸਿੰਘ ਸੈਣੀ, ਸਮਿਕਸ਼ਾ ਸੂਦ, ਸੁਖਜਿੰਦਰ ਸਿੰਘ, ਐਡਵੋਕੇਟ ਗੌਰਵ ਗੋਇਲ ਅਤੇ ਅਨਿਲ ਪਰਾਸ਼ਰ ਨੇ ਸਾਂਝੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਡੀ.ਜੀ.ਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।