ਪੁਆਧੀ ਮੰਚ ਮੁਹਾਲੀ ਵੱਲੋਂ ਵਿਸ਼ੇਸ਼ ਸੈਮੀਨਾਰ ਭਲਕੇ 

ਚੰਡੀਗੜ੍ਹ ਪੰਜਾਬ

ਮੋਹਾਲੀ, 10 ਅਪ੍ਰੈਲ, ਬੋਲੇ ਪੰਜਾਬ ਬਿਊਰੋ :

ਪੁਆਧੀ ਮੰਚ ਮੁਹਾਲੀ ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਇਹ ਸੈਮੀਨਾਰ ਪੰਜਾਬ ਦੀ ਖੁਰ ਰਹੀ ਭੂਮੀ ਤੇ ਮਲੀਨ ਹੁੰਦਾ ਪਾਣੀ ਵਿਸ਼ੇ ‘ਤੇ ਕਰਵਾਇਆ ਜਾ ਰਿਹਾ ਹੈ।ਇਹ ਸੈਮੀਨਾਰ ਪਿੰਡ ਚਾਉ ਮਾਜਰਾ ਗੁਰਦੁਆਰਾ ਸਾਹਿਬ ਲਾਂਡਰਾਂ ਬਨੂੜ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਭਲਕੇ 11 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵੇਰੇ 11:00 ਵਜੇ ਤੋਂ 1:00 ਵਜੇ ਦੁਪਹਿਰ ਤੱਕ ਹੋ ਰਿਹਾ ਹੈ।

ਇਸ ਸੈਮੀਨਾਰ ਦੇ ਮੁੱਖ ਬੁਲਾਰੇ ਬਲਵੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕਾਹਨ ਸਿੰਘ ਪੰਨੂ ਆਈ ਏ ਐੱਸ ਤੇ ਡਾ ਗੁਰਮੀਤ ਸਿੰਘ ਬੈਦਵਾਣ ਹੋਣਗੇ।

ਪੁਆਧੀ ਮੰਚ ਦੇ ਲਾਣੇਦਾਰ ਗੁਰਮੀਤ ਸਿੰਘ ਬੈਦਵਾਣ, ਪਰਮਜੀਤ ਕੌਰ ਲਾਂਡਰਾਂ, ਪਰਮਦੀਪ ਸਿੰਘ ਬੈਦਵਾਣ, ਹਰਦੀਪ ਸਿੰਘ ਬਠਲਾਣਾ, ਮੋਹਣੀ ਤੂਰ, ਕਰਮਜੀਤ ਸਿੰਘ ਚਿੱਲਾ ਤੇ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਬੇਨਤੀ ਕੀਤੀ ਹੈ ਕਿ ਸਰੋਤੇ ਸੈਮੀਨਾਰ ਵਿੱਚ ਸਮੇਂ ਸਿਰ ਪਹੁੰਚ ਕੇ ਭਵਿੱਖ ਦੇ ਸਨਮੁੱਖ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਅਪਣੇ ਆਪ ਨੂੰ ਲਾਮਬੰਦ ਕਰਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।