ਵੱਖ ਵੱਖ ਵਿਭਾਗਾਂ ਦੇ ਪੈਨਸ਼ਨਰ ਮੁਲਾਜ਼ਮਾਂ ਦੀ ਜ਼ਿਲ੍ਹਾਂ ਪੱਧਰੀ ਮੀਟਿੰਗ ਹੋਈ

ਪੰਜਾਬ

ਫਤਿਹਗੜ ਸਾਹਿਬ,11, ਅਪ੍ਰੈਲ ,ਬੋਲੇ ਪੰਜਾਬ ਬਿਉਰੋ(ਮਲਾਗਰ ਖਮਾਣੋਂ);

ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ) ਸ੍ਰੀ ਫਤਿਹਗੜ੍ਹ ਸਾਹਿਬ ਦੀ ਮਹੀਨੇਵਾਰ ਮੀਟਿੰਗ ਹੋਈ ।ਜਿਸ ਦੀ ਪ੍ਰਧਾਨਗੀ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਨੇ ਕੀਤੀ ਮੰਚ ਸੰਚਾਲਨ ਸ੍ਰੀ ਧਰਮ ਪਾਲ ਅਜਾਦ ਨੇ ਨਿਭਾਈ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ
ਮੀਟਿੰਗ ਵਿੱਚ ਜਿਨਾਂ ਸਾਥੀਆਂ ਦਾ ਜਨਮਦਿਨ ਸੀ ਉਨਾਂ ਨੂੰ ਵਧਾਈ ਦਿੱਤੀ ਗਈ।ਮੀਟਿੰਗ ਵਿੱਚ ਜਿਨਾਂ ਇਸ ਸੰਸਾਰ ਤੋ ਰੁਖ਼ਸਤ ਹੋ ਗਏ ਹਨ ਉਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
ਮੀਟਿੰਗ ਵਿੱਚ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਵੱਲੋਂ ਨਵੀਂ ਚੁਣੀ ਗਈ ਕਾਰਜਕਾਰੀ ਦਾ ਐਲਾਨ ਕੀਤਾ ਗਿਆ ਮੀਟਿੰਗ ਵਿੱਚ ਦੱਸਿਆ ਗਿਆ ਕਿ ਮਿਤੀ 11/4/2026 ਨੂੰ ਮੁਲਾਜ਼ਮਾਂ/ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਆਗੂ ਦੀ ਮੀਟਿੰਗ ਹੋਵੇਗੀ ਜਿਸ ਦੀ ਪ੍ਰਧਾਨਗੀ ਸ ਕਰਮ ਸਿੰਘ ਧਨੋਆ ਕਰਨਗੇ ਇਸ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਮਾਨਯੋਗ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਆਖਿਆ ਗਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ/ ਪੈਨਸਨਰ ਪ੍ਰਤੀ ਦੀ ਨਿੰਦਾ ਕੀਤੀ ਗਈ ਤੇ ਹਮੇਸ਼ਾ ਅਗਲੇਰੇ ਸੰਘਰਸ਼ ਲਈ ਤਿਆਰ ਪਰ ਤਿਆਰ ਰਹਿਣਾ ਚਾਹੀਦਾ ਹੈ ਮੀਟਿੰਗ ਦੌਰਾਨ ਬੁਲਾਰੇ ਪ੍ਰੀਤਮ ਸਿੰਘ ਨਾਗਰਾ, ਜਸਵਿੰਦਰ ਸਿੰਘ ਆਹਲੂਵਾਲੀਆ, ਹਰਚੰਦ ਸਿੰਘ ਪੰਜੋਲੀ, ਕੁਲਵੰਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੋਹੀ, ਪ੍ਰੇਮ ਸਿੰਘ ਨਲੀਨਾ, ਕੁਲਵੰਤ ਸਿੰਘ ਕਲੋੜ ਕਰਨੈਲ ਸਿੰਘ ਬੱਸੀ ਪਠਾਣਾਂ,ਚਰਨ ਸਿੰਘ ਸੋਖੇ, ਭਗਵੰਤ ਰਾਏ, ਮਹਿੰਦਰ ਸਿੰਘ ਜੱਲਾ, ਬਲਵਿੰਦਰ ਸਿੰਘ ਖਮਾਣੋਂ,ਮੱਘਰ ਸਿੰਘ ਮੰਡੀ ਗੋਬਿੰਦਗੜ੍ਹ ਰਾਮ ਮੂਰਤੀ ਖਮਾਣੋਂ, ਕਰਨੈਲ ਸਿੰਘ ਵਜ਼ੀਰਾਬਾਦ ਆਦੀ ਹਾਜਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।