ਬੇਅਦਬੀ ਕਾਨੂੰਨ ਦੀ ਆੜ ਵਿਚ ਸਰਕਾਰ ਗੋਲਡਨ ਆਫ਼ਸੇਟ ਪ੍ਰੈਸ ਨੂੰ ਆਪਣੇ ਗਲਬੇ ਹੇਠ ਲਿਆਉਣ ਦੀ ਚਲ ਰਹੀ ਚਾਲ: ਰਤਿੰਦਰ ਸਿੰਘ ਇੰਦੌਰ

ਨੈਸ਼ਨਲ ਪੰਜਾਬ

ਜੱਥੇਦਾਰ ਅਕਾਲ ਤਖਤ ਸਾਹਿਬ ਵਿਟੋ ਪਾਵਰ ਦਾ ਇਸਤੇਮਾਲ ਕਰਕੇ ਕਨੂੰਨ ਸੋਧ ਤੇ ਲਗਵਾਣ ਰੋਕ

ਨਵੀਂ ਦਿੱਲੀ 12 ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਪੰਜਾਬ ਸਰਕਾਰ ਵਲੋਂ 2008 ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਨੂੰਨ ਵਿਚ ਸੋਧ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਅਤੇ ਕਈ ਗੁਰੂਘਰਾਂ ਨੂੰ ਆਪਣੇ ਗਲਬੇ ਹੇਠ ਲਿਆਉਣ ਦੀ ਚਾਲ ਰਹੀ ਹੈ ਜ਼ੇਕਰ ਇਸਦਾ ਸਮੇਂ ਸਿਰ ਵਿਰੋਧ ਕਰਕੇ ਇਸ ਉਪਰ ਰੋਕ ਨਾ ਲਗਵਾਈ ਗਈ ਤਾਂ ਇਸਦੇ ਬਹੁਤ ਭਿਆਨਕ ਨਤੀਜੇ ਨਿਕਲ ਸਕਦੇ ਹਨ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਚਿੰਤਕ ਸਰਦਾਰ ਰਤਿੰਦਰ ਸਿੰਘ ਇੰਦੌਰ ਨੇ ਕਿਹਾ ਸਤਿਕਾਰ ਕਨੂੰਨ 2008 ਵਿਚ ਐਸਜੀਪੀਸੀ ਦੀ ਨਿਗਰਾਨੀ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੁੰਦੀ ਛਪਾਈ ਅਤੇ ਵਿਤਰਣ ਵਿਚ ਕੋਤਾਹੀ ਹੋਣ ਤੇ ਓਹ ਮਾਮਲਾ ਐਸਜੀਪੀਸੀ ਪ੍ਰਬੰਧਕਾਂ ਰਾਹੀਂ ਸੁਲਝਾਇਆ ਜਾਂਦਾ ਸੀ ਪਰ ਪੰਜਾਬ ਸਰਕਾਰ ਵਲੋਂ ਇਸੇ ਕਾਨੂੰਨ ਵਿਚ ਸੋਧ ਕਰਦਿਆਂ ਗੋਲਡਨ ਆਫ਼ਸੇਟ ਪ੍ਰੈਸ, ਵਿਤਰਣ ਅਤੇ ਗੁਰੂਦੁਆਰਾ ਰਾਮਸਰ ਸਾਹਿਬ ਨੂੰ ਆਪਣੇ ਗਲਬੇ ਹੇਠ ਲਿਆਉਣ ਦੀ ਚਾਲ ਚਲੀ ਜਾ ਰਹੀ ਹੈ। ਉਨ੍ਹਾਂ ਕਿਹਾ ਜਦੋ ਪ੍ਰਿੰਟਿੰਗ ਪ੍ਰੈਸ ਸਰਕਾਰ ਅਧੀਨ ਚਲੀ ਜਾਏਗੀ ਤਾਂ ਓਹ ਲਗਾ ਮਾਤਰਾ ਦੀ ਗਲਤੀਆਂ ਜਿਨ੍ਹਾਂ ਲਈ ਐਸਜੀਪੀਸੀ ਦਾ ਪੈਨਲ ਖਾਸ ਤੌਰ ਤੇ ਨਿਗਰਾਨੀ ਕਰਦਾ ਹੈ, ਬੰਦ ਹੋ ਜਾਏਗੀ ਅਤੇ ਸਰਕਾਰ ਅਧੀਨ ਛਪਨ ਵਾਲੇ ਸਵਰੂਪਾਂ ਵਿਚ ਗਲਤੀਆਂ ਦੀ ਭਰਮਾਰ ਹੋਵੇਗੀ। ਉਨ੍ਹਾਂ ਕਿਹਾ ਸੋਧ ਕੀਤੇ ਜਾ ਰਹੇ ਕਾਨੂੰਨ ਵਿਚ ਬੇਅਦਬੀ ਦੀ ਪਰਿਭਾਸ਼ਾ ਸਾਫ ਨਹੀਂ ਕੀਤੀ ਗਈ ਹੈ ਅਤੇ ਦੇਸ਼ ਵਿਦੇਸ਼ ਦੇ ਸਿੱਖ ਬੁੱਧੀਜੀਵੀਆਂ, ਸਿੱਖ ਕਾਨੂੰਨੀ ਮਾਹਿਰ, ਸਿੱਖ ਚਿੰਤਕਾਂ ਨਾਲ ਕੌਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ ਹੈ । ਉਨ੍ਹਾਂ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਆਪਣੀ ਵਿਟੋ ਪਾਵਰ ਦਾ ਇਸਤੇਮਾਲ ਕਰਦਿਆਂ ਕਰਦਿਆਂ ਇਸ ਸੋਧ ਉਪਰ ਤੁਰੰਤ ਰੋਕ ਲਗਵਾਉਣ ਦੀ ਅਪੀਲ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।