ਅਹਿਮਦਾਬਾਦ 12 ਅਪ੍ਰੈਲ ,ਬੋਲੇ ਪੰਜਾਬ ਬਿਊਰੋ:
ਕ੍ਰਿਸ਼ ਅਕਬਾਰੀ ਸਾਇੰਸ ਸਿਟੀ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਕਲਾਸ 12 ਦਾ ਵਿਦਿਆਰਥੀ ਸੀ, 31 ਮਾਰਚ ਨੂੰ ਨੀਲਗਾਂ ਕਾਰਨ ਵਾਪਰੇ ਹਾਦਸੇ ਵਿਚ ਅਪਣੀ ਜਾਨ ਗੁਆ ਬੈਠਾ। ਇਸ ਟੱਕਰ ਨਾਲ ਉਸ ਦੇ ਸਿਰ ਅਤੇ ਚਿਹਰੇ ਉਤੇ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਧੜਕਨ ਅਤੇ ਖੂਨ ਦੇ ਵਹਾਅ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।ਇਸ ਹਾਦਸੇ ਨੇ 17 ਸਾਲਾਂ ਦੇ ਕ੍ਰਿਸ਼ ਅਕਬਾਰੀ ਦੇ ਪਰਵਾਰ ਨੂੰ ਝੰਜੋੜ ਦਿਤਾ ਸੀ,ਪਰ ਉਸ ਦੇ ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀਆਂ ਤਿੰਨ ਨਾੜਾਂ ਵਿਚੋਂ ਦੋ ਬੰਦ ਹੋ ਚੁਕੀਆਂ ਸਨ। ਜਿਸ ਕਾਰਨ ਡਾਕਟਰਾਂ ਨੇ ਉਸ ਨੂੰ ਬ੍ਰੇਨ-ਡੈੱਡ ਐਲਾਨ ਦਿਤਾ। ਕ੍ਰਿਸ਼ ਦੇ ਮਾਤਾ-ਪਿਤਾ ਰਵੀ ਅਤੇ ਹੇਮਾਂਗੀ ਅਕਬਾਰੀ ਨੇ ਅਪਣੇ ਪੁੱਤਰ ਦੀ ਯਾਦ ਨੂੰ ਜਿਊਂਦਾ ਰੱਖਣ ਲਈ ਉਸ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਕੀਤਾ। ਪਰ ਉਸ ਨੇ ਦੁਨੀਆਂ ਤੋਂ ਰੁਖ਼ਸਤ ਹੋ ਕੇ ਵੀ ਛੇ ਹੋਰ ਲੋਕਾਂ ਨੂੰ ਨਵੀਂ ਜ਼ਿੰਦਗੀ ਦਿਤੀ। ਮੌਤ ਤੋਂ ਬਾਅਦ ਕਿਸੇ ਦੀ ਮਦਦ ਕਿਸ ਤਰ੍ਹਾਂ ਹੋ ਸਕਦੀ ਹੈ? ਇਸ ਸਵਾਲ ਦਾ ਜਵਾਬ ਹੈ ‘ਅੰਗਦਾਨ’ ਰਾਹੀਂ। ਇਸ ਦੁਨੀਆਂ ਵਿਚ ਵੱਡੀ ਗਿਣਤੀ ’ਚ ਅਜਿਹੇ ਲੋਕ ਮੌਜੂਦ ਹਨ, ਜੋ ਕਿ ਕਿਸੇ ਨਾ ਕਿਸੇ ਕਾਰਨ ਅਪਣੀ ਜ਼ਿੰਦਗੀ ਨੂੰ ਪੂਰੀ ਸਮਰਥਾ ਨਾਲ ਜਿਉਣ ’ਚ ਸਮਰਥ ਨਹੀਂ। ਉਨ੍ਹਾਂ ਨੂੰ ਕਿਸੇ ਬੀਮਾਰੀ ਜਾਂ ਹੋਰ ਕਾਰਨਾਂ ਕਾਰਨ ਦੂਜਿਆਂ ਦੇ ਅੰਗਾਂ ਦੀ ਜ਼ਰੂਰਤ ਹੈ। ਕ੍ਰਿਸ਼ ਅਪਣੇ ਪਿਤਾ ਵਾਂਗ ਫਿਜ਼ਿਓਥੈਰਾਪਿਸਟ ਬਣਨਾ ਚਾਹੁੰਦਾ ਸੀ।
ਉਸ ਦੇ ਦਿਲ ਨੂੰ ਭਾਵਨਗਰ ਦੇ 13 ਸਾਲਾ ਬੱਚੇ ਵਿਚ ਟ੍ਰਾਂਸਪਲਾਂਟ ਕੀਤਾ ਗਿਆ, ਉਸ ਦੇ ਹੱਥ ਫਰੀਦਾਬਾਦ ਦੇ ਇਕ ਲੜਕੇ ਨੂੰ ਮਿਲੇ, ਫੇਫੜੇ ਇਕ ਨੌਜੁਆਨ ਨੂੰ, ਕਿਡਨੀਆਂ ਉਹਦੇ ਹਮਉਮਰ ਦੋ ਬੱਚਿਆਂ ਨੂੰ ਅਤੇ ਅੱਖਾਂ ਦੀ ਰੌਸ਼ਨੀ ਸ਼ਹਿਰ ਦੇ ਇਕ ਮਰੀਜ਼ ਨੂੰ ਮਿਲੀ। ਪਰਵਾਰ ਨੇ ਕਿਹਾ, ‘‘ਕ੍ਰਿਸ਼ ਨੇ ਦੁਨੀਆਂ ਛੱਡਣ ਤੋਂ ਪਹਿਲਾਂ ਬਹੁਤ ਕੁੱਝ ਦੇ ਦਿਤਾ। ਉਸ ਨੇ ਨਾ ਸਿਰਫ਼ ਇਕ, ਸਗੋਂ ਕਈ ਜ਼ਿੰਦਗੀਆਂ ਬਚਾਈਆਂ ਹਨ।
ਭਾਰਤ ਵਿਚ ਅੰਗਾਂ ਦੀ ਬੇਹੱਦ ਲੋੜ ਹੈ। ਹਰ ਸਾਲ ਲਗਭਗ 1,75,000 ਤੋਂ 2,00,000 ਮਰੀਜ਼ਾਂ ਨੂੰ ਕਿਡਨੀ ਟ੍ਰਾਂਸਪਲਾਂਟ ਦੀ ਲੋੜ ਹੁੰਦੀ ਹੈ, ਪਰ ਹਕੀਕਤ ਵਿਚ ਸਿਰਫ਼ ਕਰੀਬ 8,000 ਹੀ ਟ੍ਰਾਂਸਪਲਾਂਟ ਕੀਤੇ ਜਾਂਦੇ ਹਨ। ਇਸੇ ਤਰ੍ਹਾਂ, ਲਗਭਗ 50,000 ਤੋਂ 80,000 ਲੋਕਾਂ ਨੂੰ ਲੀਵਰ ਟ੍ਰਾਂਸਪਲਾਂਟ ਦੀ ਲੋੜ ਹੁੰਦੀ ਹੈ, ਪਰ ਸਿਰਫ਼ 4,000–5,000 ਹੀ ਹੋ ਪਾਉਂਦੇ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਮੰਗ ਅਤੇ ਉਪਲਬਧਤਾ ਵਿਚਕਾਰ ਬਹੁਤ ਵੱਡਾ ਅੰਤਰ ਹੈ। ਭਾਰਤ ਵਿਚ ਅੰਗਦਾਨ ਦੀ ਦਰ ਬਹੁਤ ਹੀ ਘੱਟ ਹੈ। ਅੰਕੜਿਆਂ ਅਨੁਸਾਰ, ਪ੍ਰਤੀ ਮਿਲੀਅਨ ਆਬਾਦੀ ਵਿਚ ਇਹ ਦਰ 1 ਫ਼ੀਸਦ ਤੋਂ ਵੀ ਘੱਟ ਹੈ। ਪੰਜਾਬੀ ਸਮਾਜ ਵਿਚ ਵੀ ਅੰਗਦਾਨ ਬਾਰੇ ਗੱਲਬਾਤ ਘੱਟ ਹੁੰਦੀ ਹੈ। ਅਜਿਹੀਆਂ ਕਹਾਣੀਆਂ ਲੋਕਾਂ ਨੂੰ ਪ੍ਰੇਰਿਤ ਕਰ ਸਕਦੀਆਂ ਹਨ ਕਿ ਉਹ ਅਪਣੇ ਪਿਆਰਿਆਂ ਦੀ ਯਾਦ ਨੂੰ ਹੋਰਾਂ ਦੀ ਜ਼ਿੰਦਗੀ ਵਿਚ ਜਿਊਂਦਾ ਰੱਖਣ












