ਜੈਤੋ, 12 ਜੁਲਾਈ ਬੋਲੇ ਪੰਜਾਬ ਬਿਊਰੋ :
ਕੈਨੇਡਾ ਤੋਂ ਦੁਖਦਾਈ ਖਬਰ ਆਈ ਹੈ, ਜਿਸ ਕਾਰਨ ਜੈਤੋ ਉਪ ਮੰਡਲ ਦੇ ਪਿੰਡ ਰੋੜੀਕਪੁਰਾ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਅਤੇ ਇੱਕ ਰਿਸ਼ਤੇਦਾਰ ਦੀ ਮੌਤ ਦੀ ਖ਼ਬਰ ਸੁਣ ਕੇ ਪੂਰਾ ਇਲਾਕਾ ਸੋਗ ਵਿੱਚ ਡੁੱਬ ਗਿਆ।
ਜਾਣਕਾਰੀ ਅਨੁਸਾਰ ਪਿੰਡ ਰੋੜੀਕਪੁਰਾ ਦਾ ਸੁਖਵੰਤ ਸਿੰਘ ਸੁੱਖ ਬਰਾੜ ਕੈਨੇਡਾ ਵਿੱਚ ਬੀ.ਸੀ. ਐਬਟਸਫੋਰਡ ਵਾਸੀ ਆਪਣੀ ਪਰਿਵਾਰਕ ਪਤਨੀ ਰਜਿੰਦਰ ਕੌਰ, ਬੇਟੀ ਕਮਲ ਕੌਰ ਅਤੇ ਭਰਜਾਈ ਛਿੰਦਰ ਕੌਰ ਨਾਲ ਸ਼ਾਮ ਸਮੇਂ ਆਪਣੇ ਦੋਸਤ ਦੇ ਘਰ ਜਾ ਰਹੇ ਸਨ ਕਿ ਰਸਤੇ ‘ਚ ਕਨੋਲਾ ‘ਚ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ‘ਚ ਜਿਸ ‘ਚ ਪਤੀ-ਪਤਨੀ, ਧੀ ਅਤੇ ਭਰਜਾਈ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਇਸ ਦਰਦਨਾਕ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਸੁਖਵੰਤ ਸਿੰਘ ਬਰਾੜ ਪਿੰਡ ਦੇ ਚੰਗੇ ਇਨਸਾਨ ਸਨ, ਜੋ ਵਿਦੇਸ਼ਾਂ ਵਿੱਚ ਬੈਠ ਕੇ ਵੀ ਪਿੰਡ ਵਾਸੀਆਂ ਨਾਲ ਜੁੜੇ ਰਹਿੰਦੇ ਸਨ।












