ਪੀਣ ਵਾਲੇ ਪਾਣੀ ਦੀਆਂ ਸ਼ਿਕਾਇਤਾਂ ਦਾ ਮੌਕੇ ਤੇ ਕੀਤਾ ਨਿਪਟਾਰਾ
ਖਮਾਣੋ,9 ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਬਲਾਕ ਖਮਾਣੋ ਅਧੀਨ ਪੈਂਦੇ ਪਿੰਡ ਕਾਲੇਵਾਲ ਦੇ ਖਪਤਕਾਰਾਂ ਵੱਲੋਂ ਘਰੇਲੂ ਕਨੈਕਸ਼ਨਾਂ ਵਿੱਚ ਪਾਣੀ ਦੀ ਸਪਲਾਈ ਸਬੰਧੀ ਆ ਰਹੀਆਂ ਦਿੱਕਤਾਂ ਦੀਆਂ ਸ਼ਿਕਾਇਤਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਵਿਖੇ ਸਥਾਪਤ ਟੋਲ ਫਰੀ ਤੇ ਕੀਤੀਆਂ ਗਈਆਂ ਸਨ ।ਜਿਸ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਸਬ ਡਵੀਜ਼ਨ ਨੰਬਰ 2 ਫਤਿਹਗੜ ਸਾਹਿਬ ਦੇ ਜੂਨੀਅਰ ਇੰਜੀਨੀਅਰ ਸ੍ਰੀ ਰੋਹੀ ਰਾਮ ਵੱਲੋਂ ਪਿੰਡ ਕਾਲੇਵਾਲ ਖਪਤਕਾਰਾਂ ਦੇ ਘਰੇਲੂ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੀ ਹੱਲ ਕੀਤਾ ਗਿਆ। ਇਸ ਸਬੰਧੀ ਜੂਨੀਅਰ ਇੰਜੀਨੀਅਰ ਸ੍ਰੀ ਰੋਹੀ ਰਾਮ ਨੇ ਪਿੰਡ ਦੇ ਲੋਕਾਂ ਨੂੰ ਪਾਣੀ ਦੀ ਸੰਭਾਲ ਕਰਨ ,ਲੋੜ ਅਨੂਸਾਰ ਵਰਤੋ ਕਰਨ ਅਤੇ ਖੁੱਲੀਆਂ ਟੂਟੀਆਂ ਨਾ ਛੱਡਣ ਸਬੰਧੀ ਲੋਕਾਂ ਨੂੰ ਪ੍ਰੇਰਿਆ ।ਇਹਨਾਂ ਕਿਹਾ ਕਿ ਪਾਣੀ ਕੁਦਰਤ ਦੀ ਇਕ ਵੱਡਮੁੱਲੀ ਦਾਤ ਹੈ। ਇਸ ਨੂੰ ਆਉਣ ਵਾਲੀਆਂ ਪੀੜੀਆਂ ਲਈ ਸਾਂਭ ਕੇ ਰੱਖਣਾ ਬਹੁਤ ਜਰੂਰੀ ਹੈ। ਪੰਜਾਬ ਸਰਕਾਰ ਲੋਕਾਂ ਨੂੰ ਪੀਣ ਯੋਗ ਪਾਣੀ ਸਪਲਾਈ ਕਰਨ ਲਈ ਵਚਨਬੱਧ ਹੈ ਅਤੇ ਇਸ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।












