38 ਮੰਜ਼ਿਲਾ ਇਮਾਰਤ ਨਾਲ ਟਕਰਾਇਆ ਡਰੋਨ, ਯੂਕਰੇਨ ‘ਤੇ ਹਮਲੇ ਦਾ ਦੋਸ਼
ਰੂਸ 26 ਅਗਸਤ ,ਬੋਲੇ ਪੰਜਾਬ ਬਿਊਰੋ :ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਯੂਕਰੇਨ ਨੇ ਰੂਸ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਯੂਕਰੇਨ ਨੇ ਰੂਸ ਦੇ ਸਾਰਤੋਵ ਇਲਾਕੇ ‘ਚ 9/11 ਦੀ ਤਰਜ਼ ‘ਤੇ ਹਮਲਾ ਕੀਤਾ ਹੈ। ਡਰੋਨ ਉਚੀ ਇਮਾਰਤ ਨਾਲ ਟਕਰਾਇਆ ਜਿਸ ਤੋਂ ਬਾਅਦ ਬਹੁਤ ਵੱਡਾ ਧਮਾਕਾ ਹੋਇਆ।ਇਸ ਵੱਡੇ ਹਮਲੇ ‘ਚ ਅੱਧੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਸ ਹਮਲੇ ‘ਚ ਇਕ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ। ਖੇਤਰੀ ਗਵਰਨਰ ਨੇ ਇਸ ਹਮਲੇ ਦੀ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਯੂਕਰੇਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਰੂਸ ‘ਤੇ ਡਰੋਨ ਨਾਲ ਹਮਲੇ ਕਰ ਰਿਹਾ ਹੈ। ਰੂਸ ਦੇ ਸੇਰਾਤੋਵ ਵਿੱਚ ਅਮਰੀਕਾ ਦੇ ਵਰਲਡ ਟ੍ਰੈਂਡ ਸੈਂਟਰ ਵਰਗਾ ਹਮਲਾ ਹੋਇਆ ਹੈ। ਸੋਮਵਾਰ ਸਵੇਰੇ ਇਕ ਡਰੋਨ 38 ਮੰਜ਼ਿਲਾ ਰਿਹਾਇਸ਼ੀ ਇਮਾਰਤ ‘ਵੋਲਗਾ ਸਕਾਈ’ ਨਾਲ ਟਕਰਾ ਗਿਆ। ਹੁਣ ਤੱਕ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।ਰਾਇਟਰਜ਼ ਮੁਤਾਬਕ ਸੋਮਵਾਰ ਨੂੰ ਰੂਸ ‘ਤੇ 20 ਡਰੋਨ ਦਾਗੇ ਗਏ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 9 ਸੇਰਾਤੋਵ ਵਿੱਚ ਗੋਲੀਬਾਰੀ ਕੀਤੀ ਗਈ ਸੀ। ਮਾਸਕੋ ਦੇ ਗਵਰਨਰ ਨੇ ਦਾਅਵਾ ਕੀਤਾ ਕਿ ਯੂਕਰੇਨ ਨੇ ਇਹ ਡਰੋਨ ਹਮਲੇ ਕੀਤੇ ਹਨ। ਯੂਕਰੇਨ ਨੇ ਅਜੇ ਤੱਕ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਡਰੋਨ ਯੂਕਰੇਨ ਤੋਂ ਦਾਗਿਆ ਗਿਆ ਸੀ।ਹਮਲੇ ‘ਚ ਇਮਾਰਤ ਦਾ ਵੱਡਾ ਹਿੱਸਾ ਨੁਕਸਾਨਿਆ ਗਿਆ ਹੈ। ਹਮਲੇ ਕਾਰਨ ਇਮਾਰਤ ਦੇ ਹੇਠਾਂ ਖੜ੍ਹੀਆਂ 20 ਤੋਂ ਵੱਧ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਹਮਲੇ ‘ਚ ਇਕ ਔਰਤ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਹੈ, ਜਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਾਰਾਤੋਵ ਯੂਕਰੇਨ ਦੀ ਸਰਹੱਦ ਤੋਂ 900 ਕਿਲੋਮੀਟਰ ਦੂਰ ਹੈ। ਇਸ ਹਮਲੇ ਤੋਂ ਬਾਅਦ ਹਰ ਤਰ੍ਹਾਂ ਦੀਆਂ ਹਵਾਈ ਗਤੀਵਿਧੀਆਂ ‘ਤੇ ਰੋਕ ਲਗਾ ਦਿੱਤੀ ਗਈ ਹੈ।













