ਸਮਰਾਲਾ: ਮੇਲੇ ‘ਚ ਔਰਤ ਨੂੰ ਕਰੰਟ ਲੱਗਣ ਕਾਰਨ ਮੌਤ
ਸਮਰਾਲਾ, 01 ਸਤੰਬਰ ,ਬੋਲੇ ਪੰਜਾਬ ਬਿਊਰੋ :
ਮੇਲੇ ਵਿੱਚ ਚਾਰਜਿੰਗ ਤੇ ਖੜੀ ਕੋਲਡ ਡਰਿੰਕ ਵੈਨ ਤੋਂ ਇੱਕ ਬਜ਼ੁਰਗ ਔਰਤ ਨੂੰ ਕਰੰਟ ਲੱਗਣ ਨਾਲ ਮੌਤ ਹੋਈ ਹੈ। ਸਵੇਰੇ ਤੜਕਸਾਰ ਆਪਣੇ ਪਰਿਵਾਰ ਨਾਲ ਬਜ਼ੁਰਗ ਔਰਤ ਗੁਰਮੀਤ ਕੌਰ ਸਮਰਾਲਾ ਦੇ ਨੇੜਲੇ ਪਿੰਡ ਕੋਟ ਗੰਗੂ ਰਾਏ ਵਿੱਚ ਲੱਗੇ ਹੋਏ ਮੇਲੇ ‘ਚ ਮੱਥਾ ਟੇਕਣ ਗਈ ਸੀ।
ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਪਰਤਣ ਲਈ ਆਪਣੀ ਗੱਡੀ ਵਿੱਚ ਬੈਠਣ ਲੱਗੇ ਤਾਂ ਨੇੜੇ ਖੜੀ ਕੋਲਡ ਡਰਿੰਕ ਵਾਲੀ ਵੈਨ ਜੋ ਕਿ ਚਾਰਜਿੰਗ ’ਤੇ ਲੱਗੀ ਹੋਈ ਸੀ ਜਿਸ ਵਿੱਚ ਕਿਸੇ ਕਾਰਨ ਕਰਕੇ ਤੇਜ਼ ਕਰੰਟ ਆ ਗਿਆ ਅਤੇ ਬਜ਼ੁਰਗ ਔਰਤ ਦਾ ਹੱਥ ਵੈਨ ਨਾਲ ਲੱਗ ਗਿਆ, ਜਿਸ ਕਾਰਨ ਉਹਦੀ ਮੌਤ ਹੋ ਗਈ।












