ਸਕੂਲ ਦੇ ਸਾਬਕਾ ਵਿਦਿਆਰਥੀ ਵਰੁਣ ਕੁਮਾਰ ਨੂੰ ਫੌਜ ਵਿੱਚ ਭਰਤੀ ਹੋਣ ‘ਤੇ ਕੀਤਾ ਸਨਮਾਨਿਤ
ਰਾਜਪੁਰਾ 25 ਸਤੰਬਰ ,ਬੋਲੇ ਪੰਜਾਬ ਬਿਊਰੋ :
ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੇ ਸਾਬਕਾ ਵਿਦਿਆਰਥੀ ਵਰੁਣ ਕੁਮਾਰ ਦੇ ਫੌਜ ਵਿਚ ਭਰਤੀ ਹੋਣ ‘ਤੇ ਸਕੂਲ ਇੰਚਾਰਜ ਸੰਗੀਤਾ ਵਰਮਾ ਅਤੇ ਸਟਾਫ ਨੇ ਮਿਲ ਕੇ ਵਰੁਣ ਕੁਮਾਰ ਨੂੰ ਸਨਮਾਨਿਤ ਕੀਤਾ ਅਤੇ ਵਧਾਈਆਂ ਦਿੱਤੀਆਂ। ਸੰਗੀਤਾ ਵਰਮਾ ਨੇ ਜਾਣਕਾਰੀ ਦਿੱਤੀ ਕਿ 2019-20 ਦੇ ਸ਼ੈਸ਼ਨ ਵਿੱਚ ਪੜ੍ਹਾਈ ਕਰ ਚੁੱਕੇ ਵਰੁਣ ਕੁਮਾਰ ਨੇ ਸਕੂਲ ਵਿੱਚ ਆ ਕੇ ਆਪਣੇ ਸਕੂਲ ਇੰਚਾਰਜ ਅਤੇ ਅਧਿਆਪਕਾਂ ਨੂੰ ਆਪਣੀ ਫੌਜ ਵਿਚ ਨੌਕਰੀ ਮਿਲਣ ਦੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਵਰੁਣ ਕੁਮਾਰ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਹ ਸਕੂਲ ਦਾ ਵਿਦਿਆਰਥੀ ਹੈ। ਇਸ ਮੌਕੇ ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ, ਕੁਲਦੀਪ ਕੁਮਾਰ ਵਰਮਾ ਐਸ ਐਮ ਸੀ ਮੈਂਬਰ ਅਤੇ ਪ੍ਰਧਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ ਰਾਜਪੁਰਾ, ਹਰਜੀਤ ਕੌਰ, ਨਰੇਸ਼ ਧਮੀਜਾ ਅਤੇ ਹੋਰ ਅਧਿਆਪਕ ਵੀ ਮੌਜੂਦ ਰਹੇ।












