ਸਾਬਕਾ ਮੰਤਰੀ ਤੇ ਭਾਜਪਾ ਉਮੀਦਵਾਰ ਦੀ ਮੌਤ
ਸ਼੍ਰੀਨਗਰ, 2 ਅਕਤੂਬਰ,ਬੋਲੇ ਪੰਜਾਬ ਬਿਊਰੋ :
ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਅਤੇ ਭਾਜਪਾ ਉਮੀਦਵਾਰ ਸਈਅਦ ਮੁਸ਼ਤਾਕ ਬੁਖਾਰੀ ਦੀ ਮੌਤ ਹੋ ਗਈ ਹੈ।ਭਾਜਪਾ ਨੇ 75 ਸਾਲਾ ਬੁਖਾਰੀ ਨੂੰ 2024 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੰਮੂ ਦੇ ਸੁਰੰਕੋਟ ਤੋਂ ਮੈਦਾਨ ਵਿੱਚ ਉਤਾਰਿਆ ਸੀ। ਬੁਖਾਰੀ ਸਾਬਕਾ ਮੰਤਰੀ ਅਤੇ ਪੁੰਛ ਜ਼ਿਲ੍ਹੇ ਦੇ ਸੂਰਨਕੋਟ ਤੋਂ ਦੋ ਵਾਰ ਸਾਬਕਾ ਵਿਧਾਇਕ ਸਨ।
ਉਹ ਕਿਸੇ ਸਮੇਂ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾਕਟਰ ਫਾਰੂਕ ਅਬਦੁੱਲਾ ਦੇ ਕਰੀਬੀ ਮੰਨੇ ਜਾਂਦੇ ਸਨ। ਬੁਖਾਰੀ ਲਗਭਗ ਚਾਰ ਦਹਾਕਿਆਂ ਤੱਕ ਨੈਸ਼ਨਲ ਕਾਨਫਰੰਸ ਵਿੱਚ ਰਹੇ। ਫਰਵਰੀ 2022 ਵਿੱਚ ਪਹਾੜੀ ਭਾਈਚਾਰੇ ਲਈ ਐਸਟੀ ਦੇ ਦਰਜੇ ‘ਤੇ ਫਾਰੂਕ ਅਬਦੁੱਲਾ ਨਾਲ ਅਸਹਿਮਤੀ ਕਾਰਨ ਬੁਖਾਰੀ ਪਾਰਟੀ ਤੋਂ ਵੱਖ ਹੋ ਗਏ ਸਨ।













