ਮੁੰਬਈ ਦੇ ਬਾਂਦਰਾ ਟਰਮੀਨਲਸ ‘ਤੇ ਭਗਦੜ, 9 ਯਾਤਰੀ ਜ਼ਖਮੀ

ਨੈਸ਼ਨਲ

ਪਲੇਟਫਾਰਮ ਨੰਬਰ 1 ‘ਤੇ ਹਾਦਸਾ, ਗੋਰਖਪੁਰ ਜਾ ਰਹੀ ਟਰੇਨ ‘ਚ ਚੜ੍ਹਨ ਲਈ ਹਫੜਾ-ਦਫੜੀ

ਮੁੰਬਈ 27 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਮੁੰਬਈ ਦੇ ਬਾਂਦਰਾ ਟਰਮਿਨਸ ‘ਤੇ ਐਤਵਾਰ ਸਵੇਰੇ ਮਚੀ ਭਗਦੜ ‘ਚ 9 ਯਾਤਰੀ ਜ਼ਖਮੀ ਹੋ ਗਏ। 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਸਵੇਰੇ 6 ਵਜੇ ਪਲੇਟਫਾਰਮ ਨੰਬਰ-1 ‘ਤੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਗੋਰਖਪੁਰ-ਬਾਂਦਰਾ ਐਕਸਪ੍ਰੈੱਸ ਪਲੇਟਫਾਰਮ ‘ਤੇ ਆ ਗਈ ਸੀ ਅਤੇ ਇਸ ‘ਚ ਸਵਾਰ ਹੋਣ ਲਈ ਯਾਤਰੀਆਂ ‘ਚ ਭਗਦੜ ਮਚ ਗਈ।

ਜ਼ਖਮੀਆਂ ਦੇ ਨਾਂ ਸ਼ਬੀਰ ਰਹਿਮਾਨ (40), ਪਰਮੇਸ਼ਵਰ ਗੁਪਤਾ (28), ਰਵਿੰਦਰ ਹਰੀਹਰ (30), ਰਾਮਸੇਵਕ ਪ੍ਰਜਾਪਤੀ (29), ਸੰਜੇ ਤਿਲਕਰਾਮ ਕਾਂਗੇ (27), ਦਿਵਯਾਂਸ਼ੂ ਯਾਦਵ (18), ਸ਼ਰੀਫ ਸ਼ੇਖ (25), ਇੰਦਰਜੀਤ ਸਾਹਨੀ (19) ਅਤੇ ਨੂਰ ਮੋਹਮਦ (18)ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।