ਪੰਜਾਬ ‘ਚ ਸਕੂਲ ਵੈਨ ਨਾਲ ਵਾਪਰਿਆ ਹਾਦਸਾ, ਵਿਦਿਆਰਥੀ ਦੀ ਮੌਤ

ਪੰਜਾਬ

ਪੰਜਾਬ ‘ਚ ਸਕੂਲ ਵੈਨ ਨਾਲ ਵਾਪਰਿਆ ਹਾਦਸਾ, ਵਿਦਿਆਰਥੀ ਦੀ ਮੌਤ


ਗਿੱਦੜਵਾਹਾ, 29 ਅਕਤੂਬਰ,ਬੋਲੇ ਪੰਜਾਬ ਬਿਊਰੋ :


ਗਿੱਦੜਬਾਹਾ ਦੇ ਪਿੰਡ ਮੱਲਾ ਵਿੱਚ ਸਕੂਲ ਵੈਨ ਦੇ ਹਾਦਸੇ ਵਿੱਚ 9 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ।  ਇਸ ਘਟਨਾ ਤੋਂ ਬਾਅਦ ਪਰਿਵਾਰ, ਸਕੂਲ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।ਜਾਣਕਾਰੀ ਅਨੁਸਾਰ ਬੀਤੇ ਦਿਨ ਨਿਊ ਮਾਲਵਾ ਪਬਲਿਕ ਸਕੂਲ ਦੇ ਬੱਚਿਆਂ ਨਾਲ ਭਰੀ ਵੈਨ ਦਾ ਟਾਇਰ ਅਚਾਨਕ ਫਟ ਗਿਆ ਅਤੇ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ।
ਟਾਇਰ ਫਟਣ ਤੋਂ ਬਾਅਦ ਵੈਨ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਦੇ ਸਮੇਂ ਸਕੂਲ ਵੈਨ ‘ਚ 30 ਤੋਂ 35 ਬੱਚੇ ਸਵਾਰ ਸਨ, ਜਿਸ ‘ਚ ਡਰਾਈਵਰ ਸਮੇਤ 4 ਲੋਕ ਜ਼ਖਮੀ ਹੋ ਗਏ।ਇਸ ਹਾਦਸੇ ਵਿੱਚ ਜਸਕਮਲ ਨਾਮੀ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।