ਪੰਜਾਬ ਪੁਲਸ ਵਲੋਂ ਇੱਕ ਕਿਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਗ੍ਰਿਫਤਾਰ
ਅੰਮ੍ਰਿਤਸਰ, 5 ਨਵੰਬਰ,ਬੋਲੇ ਪੰਜਾਬ ਬਿਊਰੋ :
ਸੀ.ਆਈ.ਏ. ਸਟਾਫ ਅੰਮ੍ਰਿਤਸਰ ਦੇਹਾਤੀ ਨੇ ਛਾਪੇਮਾਰੀ ਦੌਰਾਨ ਹੈਰੋਇਨ ਸਮੱਗਲਰ ਰਵਿੰਦਰ ਸਿੰਘ ਕਰਲੀ ਅਤੇ ਉਸ ਦੇ ਸਾਥੀ ਅਮਿਤ ਨੂੰ ਗ੍ਰਿਫਤਾਰ ਕੀਤਾ ਹੈ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ‘ਚੋਂ 1 ਕਿਲੋ ਹੈਰੋਇਨ ਬਰਾਮਦ ਹੋਈ।
ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਦੇ ਨਿਰਦੇਸ਼ਾਂ ‘ਤੇ ਪੁੱਛਗਿੱਛ ਲਈ ਉਸ ਨੂੰ ਪੁਲਸ ਰਿਮਾਂਡ ‘ਤੇ ਲਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਤਹਿਤ 3 ਕੇਸ ਦਰਜ ਹਨ, ਜੋ ਐਸ.ਟੀ.ਐਫ. ਮੋਹਾਲੀ ਥਾਣਾ ਘਰਿੰਡਾ ਅਤੇ ਜੇਲ ‘ਚ ਦਰਜ ਕੀਤੇ ਗਏ।












