ਜਲੰਧਰ ਦੇ ਇੱਕ ਬਾਜ਼ਾਰ ‘ਚ ਦੁਕਾਨਾਂ ਦੇ ਲੈਂਟਰ ਡਿੱਗਣ ਕਾਰਨ ਮਚੀ ਹਫੜਾ-ਦਫੜੀ
ਜਲੰਧਰ, 29 ਨਵੰਬਰ,ਬੋਲੇ ਪੰਜਾਬ ਬਿਊਰੋ ;
ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਿਲਾਪ ਚੌਕ ਨੇੜੇ ਨਯਾ ਬਾਜ਼ਾਰ ਵਿੱਚ ਅੱਜ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਕਈ ਦੁਕਾਨਾਂ ਦੇ ਲੈਂਟਰ ਡਿੱਗ ਪਏ। ਇਸ ਦੌਰਾਨ ਲੋਕ ਇਧਰ-ਉਧਰ ਭੱਜਦੇ ਵੀ ਦੇਖੇ ਗਏ।
ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ‘ਤੇ ਕਈ ਵਾਹਨ, ਮੋਟਰਸਾਈਕਲ ਅਤੇ ਐਕਟਿਵਾ ਆਦਿ ਦਾ ਨੁਕਸਾਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ 4 ਦੁਕਾਨਾਂ ਦੇ ਲੈਂਟਰ ਡਿੱਗ ਗਏ ਹਨ।
ਦੱਸ ਦਈਏ ਕਿ ਜਿੱਥੇ ਲੈਂਟਰ ਡਿੱਗਿਆ ਸੀ, ਉਸ ਨੂੰ ਲੈ ਕੇ ਦੁਕਾਨ ਮਾਲਕ ਅਤੇ ਦੁਕਾਨ ਦੇ ਕਿਰਾਏਦਾਰਾਂ ਵਿਚਕਾਰ ਝਗੜਾ ਵੀ ਹੋਇਆ।












