ਤੇਲੰਗਾਨਾ ਪੁਲਿਸ ਨੇ ਮੁੱਠਭੇੜ ਵਿੱਚ ਸੱਤ ਮਾਓਵਾਦੀਆਂ ਨੂੰ ਮਾਰ ਮੁਕਾਇਆ

ਨੈਸ਼ਨਲ


ਹੈਦਰਾਬਾਦ, 1 ਦਸੰਬਰ,ਬੋਲੇ ਪੰਜਾਬ ਬਿਊਰੋ :


ਤੇਲੰਗਾਨਾ ਪੁਲਿਸ ਨੇ ਇੱਕ ਮੁੱਠਭੇੜ ਵਿੱਚ ਸੱਤ ਮਾਓਵਾਦੀਆਂ ਨੂੰ ਮਾਰ ਮੁਕਾਇਆ ਹੈ। ਇਹ ਮੁਠਭੇੜ ਮੁਲੁਗੂ ਜ਼ਿਲੇ ਦੇ ਇਤੁਰਗਾਰਾਮ ਦੇ ਜੰਗਲਾਂ ‘ਚ ਹੋਈ। ਮੁਲੁਗੂ ਦੇ ਐਸਪੀ ਡਾਕਟਰ ਸਬਰੀਸ਼ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਮਾਓਵਾਦੀਆਂ ਦੇ ਕਬਜ਼ੇ ‘ਚੋਂ ਭਾਰੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਤੇਲੰਗਾਨਾ ਪੁਲਿਸ ਅਤੇ ਮਾਓਵਾਦੀਆਂ ਵਿਚਕਾਰ ਮੁਠਭੇੜ ਅੱਜ ਐਤਵਾਰ ਸਵੇਰੇ ਮੁਲੁਗੂ ਜ਼ਿਲੇ ਦੇ ਇਥੁਰੰਗਾਰਾਮ ਮੰਡਲ ਦੇ ਚਲਪਾਕਾ ਖੇਤਰ ਦੇ ਜੰਗਲਾਂ ਵਿੱਚ ਹੋਈ। ਯੇਲਾਂਦੂ- ਨਰਸੰਪੇਟ ਖੇਤਰ ਕਮੇਟੀ ਦੇ ਕਮਾਂਡਰ ਬਦਰੂ ਉਰਫ਼ ਪਪੰਨਾ ਦੇ ਇਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਖ਼ਬਰ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮੁਕਾਬਲੇ ਬਾਰੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।