262 ਖੂਨ ਦਾਨੀਆਂ ਨੇ ਪੂਰੇ ਉਤਸਾਹ ਨਾਲ ਕੀਤਾ ਖੂਨ ਦਾਨ
ਵਿਅਕਤੀ ਦੀ ਜਾਨ ਬਚਾਉਣ ਦੇ ਲਈ ਕੀਤਾ ਗਿਆ ਦਾਨ ਹੀ ਮਹਾਨ ਦਾਨ ; ਸਰਬਜੀਤ ਸਿੰਘ ਸਮਾਣਾ
ਮੋਹਾਲੀ 9 ਜਨਵਰੀ,ਬੋਲੇ ਪੰਜਾਬ ਬਿਊਰੋ ;
ਮੋਹਾਲੀ ਕਲਾ ਸੱਭਿਆਚਾਰਕ ਵੈਲਫੇਅਰ ਕਲੱਬ ਅਤੇ ਲੋਇਨਸ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਵੱਲੋਂ ਟਰੇਡਰ ਮਾਰਕੀਟ ਐਸੋਸੀਏਸ਼ਨ (ਰਜਿ:)3 ਵੀ2 ਮੋਹਾਲੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਸ: ਸਰਬਜੀਤ ਸਿੰਘ ਸਮਾਣਾ- ਕੌਂਸਲਰ ਅਤੇ ਯੂਥ ਨੇਤਾ ਆਮ ਆਦਮੀ ਪਾਰਟੀ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਖੂਨਦਾਨੀਆਂ ਦਾ ਹੌਸਲਾ ਵਧਾਇਆ,

ਖੂਨਦਾਨ ਕੈਂਪ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਜਰਨਲ ਸਕੱਤਰ – ਫੂਲਰਾਜ ਸਿੰਘ ਨੇ ਦੱਸਿਆ ਕਿ ਇਸ ਦੇ ਮੌਕੇ ਤੇ 262 ਖੂਨ ਦਾਨੀਆਂ ਦੇ ਖੂਨ ਦਾਨ ਕੀਤਾ ਅਤੇ ਪੀ.ਜੀ.ਆਈ. ਚੰਡੀਗੜ੍ਹ ਦੀ ਟੀਮ ਨੇ ਖੂਨ ਦੇ ਯੂਨਿਟ ਇਕੱਤਰ ਕੀਤੇ, ਇਸ ਮੌਕੇ ਤੇ ਡੀ.ਐਸ.ਪੀ.- ਹਰਸਿਮਰਤ ਸਿੰਘ ਬੱਲ ,ਪ੍ਰਸਿੱਧ ਸਮਾਜ ਸੇਵੀ ਡਾਕਟਰ ਸਤਿੰਦਰ ਸਿੰਘ ਭਵਰਾ , ਚੀਫ ਕੁਆਰਡੀਨੇਟਰ – ਪਰਮਜੀਤ ਸਿੰਘ ਚੌਹਾਨ, ਵੀ ਹਾਜ਼ਰ ਰਹੇ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੌਂਸਲਰ ਅਤੇ ਯੂਥ ਨੇਤਾ ਆਮ ਆਦਮੀ ਪਾਰਟੀ- ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ। ਜਿਸ ਦੇ ਨਾਲ ਇੱਕ ਵਿਅਕਤੀ ਦੀ ਜਾਨ ਬਚਾਈ ਜਾ ਸਕੇ, ਉਸ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ, ਅੱਜ ਮੋਹਾਲੀ ਕਲਾ ਸੱਭਿਆਚਾਰਕ ਵੈਲਫੇਅਰ ਕਲੱਬ ਅਤੇ ਟਰੇਡਰ ਮਾਰਕੀਟ ਐਸੋਸੀਏਸ਼ਨ ਦੇ ਵੱਲੋਂ ਸਾਂਝੇ ਤੌਰ ਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ।

ਜਿਸ ਦੇ ਵਿੱਚ ਪੂਰੇ ਉਤਸਾਹ ਦੇ ਨਾਲ ਖੂਨਦਾਨੀਆਂ ਨੇ ਖੂਨ ਦਾਨ ਕੀਤਾ, ਇਹ ਕਲੱਬ ਦਾ ਸ਼ਲਾਂਘਾਯੋਗ ਉਦਮ ਹੈ ਅਤੇ ਬਿਨਾਂ ਸ਼ੱਕ ਕਲੱਬ ਦੀ ਇਸ ਕੋਸ਼ਿਸ਼ ਦੇ ਨਾਲ ਹੋਰਨਾਂ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਪ੍ਰੇਰਨਾ ਮਿਲੇਗੀ ਅਤੇ ਇਸ ਚੌਗਿਰਦੇ ਦੇ ਵਿੱਚ ਅਜਿਹੇ ਕੈਂਪ ਲੱਗਦੇ ਰਹਿਣਗੇ, ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਟਰੇਡਰ ਮਾਰਕੀਟ ਐਸੋਸੀਏਸ਼ਨ ਫੇਜ਼ 3 ਬੀ 2- ਮੋਹਾਲੀ ਦੇ ਮੈਂਬਰਾਂ ਵੱਲੋਂ ਹਰ ਸਾਲ ਅਜਿਹਾ ਉਦਮ ਕੀਤਾ ਜਾਂਦਾ ਹੈ, ਇਸ ਮੌਕੇ ਤੇ ਇੰਜੀਨੀਅਰ ਪ੍ਰਭਜੋਤ ਕੌਰ ਚੇਅਰਪਰਸਨ- ਜਿਲਾ ਯੋਜਨਾ ਬੋਰਡ ਮੋਹਾਲੀ, ਅਵਤਾਰ ਸਿੰਘ ਮੌਲੀ, ਰਿਕੀ ਸ਼ਰਮਾ, ਰਣਦੀਪ ਸਿੰਘ, ਜਸਪਾਲ ਸਿੰਘ ਮਟੌਰ, ਹਰਪਾਲ ਸਿੰਘ ਬਰਾੜ, ਹਰਪਾਲ ਸਿੰਘ ਗਰੇਵਾਲ, ਟਰੇਡਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ,ਜਨਰਲ ਸਕੱਤਰ ਵਰੁਣ ਗੁਪਤਾ , ਚੇਅਰਮੈਨ ਅਸ਼ੋਕ ਕੁਮਾਰ, ਕਲੱਬ ਦੇ ਫਾਇਨੈਂਸ ਸਕੱਤਰ ਹਰਮਿੰਦਰ ਬਜਾਜ ,ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਹਰਮੇਸ਼ ਸਿੰਘ ਕੁੰਬੜਾ ,ਮਨਜੀਤ ਸਿੰਘ ਸੇਠੀ, ਰਾਜਵੀਰ ਕੌਰ ਗਿੱਲ, ਰਵਿੰਦਰ ਸਿੰਘ ਕੁੰਮੜਾ, ਰਮਨਪ੍ਰੀਤ ਕੌਰ ਕੁੰਬੜਾ, ਕੌਂਸਲਰ -ਅਰੁਣਾ ਵਸਿਸਟ, ਗੁਰਪ੍ਰੀਤ ਕੌਰ ਕੌਂਸਲਰ, ਅਮਰਜੀਤ ਸਿੰਘ , ਵੀ ਹਾਜ਼ਰ ਸਨ,















