ਪਟਿਆਲਾ 21 ਜਨਵਰੀ ,ਬੋਲੇ ਪੰਜਾਬ ਬਿਊਰੋ :
ਸਰਕਾਰੀ ਹਾਈ ਸਕੂਲ ਸਾਹਿਬ ਨਗਰ ਥੇੜੀ ਵਿਖੇ ਨੈਸ਼ਨਲ ਜੂਡੋ ਅਤੇ ਕੁਰਾਸ਼ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਲ ਕਰਕੇ ਆਏ ਵੀਰਦਵਿੰਦਰ ਵਾਲੀਆ ਅਤੇ ਚੇਤਨ ਵਾਲੀਆ ਦਾ ਸਮੂਹ ਸਟਾਫ ਵੱਲੋਂ ਬੈਂਡ ਟੀਮ ਦੀਆਂ ਧੁਨਾਂ ਨਾਲ ਫੁੱਲਾਂ ਦੇ ਹਾਰਾਂ ਨਾਲ ਅਤੇ ਫੁੱਲਾਂ ਦੀ ਵਰਖਾ ਕਰਕੇ ਭਰਪੂਰ ਸਵਾਗਤ ਕੀਤਾ ਗਿਆ ਅਤੇ ਬੱਚਿਆਂ ਨੂੰ ਹਰਨੇਕ ਸਿੰਘ ਨੇ ਕੈਸ਼ ਪ੍ਰਾਈਜ਼ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਪਹੁੰਚੇ ਸਟੇਟ ਅਵਾਰਡੀ ਸ. ਜਸਵਿੰਦਰ ਸਿੰਘ ਚਪੜ੍ਹ – ਖੇਡ ਸਕੱਤਰ ਘਨੌਰ ਨੇ ਖਿਡਾਰੀਆਂ ਨੂੰ ਅਤੇ ਉਨਾਂ ਦੇ ਪਿਤਾ ਸੁਰਜੀਤ ਸਿੰਘ ਵਾਲੀਆ ਜੁਡੋ ਕੋਚ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ। ਹਰਨੇਕ ਸਿੰਘ ਨੇ ਕਿਹਾ ਕਿ ਥੇੜੀ ਸਕੂਲ ਖੇਡਾਂ ਅਤੇ ਪੜ੍ਹਾਈ ਵਿਚੋਂ ਜਿਲ੍ਹੇ ਪਟਿਆਲੇ ਵਿਚੋਂ ਮੋਹਰੀ ਸਕੂਲਾਂ ਵਿਚੋ ਇੱਕ ਹੈ। ਸਾਡੇ ਸਕੂਲ ਦੇ ਸਾਬਕਾ ਵਿਦਿਆਰਥੀ ਵੀਰਦਵਿੰਦਰ ਵਾਲੀਆ ਅਤੇ ਚੇਤਨ ਵਾਲੀਆ ਨੇ ਨੈਸ਼ਨਲ ਵਿਚੋਂ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਚੇਤਨ ਵਾਲੀਆ ਦੀ ਜੇ.ਐਸ. ਡਬਲਿਊ ਜੂਡੋ ਇੰਟਰਨੈਸ਼ਨਲ ਅਕੈਡਮੀ ਵਿਚ ਸਿਲੈਕਸ਼ਨ ਹੋ ਚੁੱਕੀ ਹੈ। ਅੰਤ ਵਿਚ ਮੈਡਮ ਪੂਜਾ ਗੁਪਤਾ ਨੇ ਖਿਡਾਰੀਆਂ ਨੂੰ ਹੌਸਲਾ ਦਿੱਤਾ ਅਤੇ ਸਾਰੇ ਅਧਿਆਪਕ ਸਾਹਿਬਾਨ ਦਾ ਵੀ ਧੰਨਵਾਦ ਕੀਤਾ।












