ਪੰਚਕੂਲਾ, 23 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪਿੰਜੌਰ-ਟਿਪਰਾ ਬਾਈਪਾਸ ’ਤੇ ਅੱਜ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਨੇ ਚਾਰ ਨੌਜਵਾਨਾਂ ਦੀ ਜ਼ਿੰਦਗੀ ਨਿਗਲ ਲਈ। ਇਹ ਦਰਦਨਾਕ ਘਟਨਾ ਉਸ ਵੇਲੇ ਹੋਈ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਹੋ ਗਈ, ਅਤੇ ਦੋ ਨੌਜਵਾਨਾਂ ਦੀ ਲਾਸ਼ ਕਾਰ ਦੇ ਅੰਦਰ ਹੀ ਫਸ ਗਈ।
ਮ੍ਰਿਤਕਾਂ ਦੀ ਪਛਾਣ ਅਧਿਆਇਨ ਬਾਂਸਲ, ਅਦੀਪ, ਚਿਰਾਗ ਮਲਿਕ, ਅਤੇ ਵੈਭਵ ਯਾਦਵ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ, ਇਹ ਸਾਰੇ ਨੌਜਵਾਨ ਹਿਮਾਚਲ ਤੋਂ ਵਾਪਸ ਆ ਰਹੇ ਸਨ।ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮ ਮੌਕੇ ’ਤੇ ਪੁੱਜੀ।














