ਮੋਗਾ, 28 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਮੋਗਾ ਪੁਲਿਸ ਨੇ ਲੱਖਾਂ ਦੀ ਚੂਰਾ-ਪੋਸਤ ਅਤੇ ਡਰੱਗ ਮਨੀ ਸਮੇਤ ਇੱਕ ਕਥਿਤ ਤਸਕਰ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ, ਗੁਪਤ ਸੂਚਨਾ ਦੇ ਆਧਾਰ ’ਤੇ ਮੈਹਮੇਵਾਲਾ ਰੋਡ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਇੱਕ ਸਾਹਮਣੇ ਆ ਰਹੀ ਸਵਿਫਟ ਡਿਜ਼ਾਇਰ ਕਾਰ ਨੂੰ ਰੋਕਿਆ ਗਿਆ। ਜਦੋਂ ਪੁਲਿਸ ਪਾਰਟੀ ਨੇ ਕਾਰ ਚਾਲਕ ਤੋਂ ਉਸ ਦਾ ਨਾਮ ਪੁੱਛਿਆ, ਤਾਂ ਉਸ ਨੇ ਆਪਣਾ ਨਾਮ ਪਰਮਜੀਤ ਸਿੰਘ, ਨਿਵਾਸੀ ਫਿਰੋਜ਼ਪੁਰ, ਹਾਲ ਆਬਾਦ ਬੁੱਕਨਵਾਲਾ ਰੋਡ, ਮੋਗਾ ਦੱਸਿਆ।
ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਜਦੋਂ ਕਾਰ ਦੀ ਜਾਂਚ ਕੀਤੀ, ਤਾਂ ਕਾਰ ਵਿੱਚੋਂ 3 ਗੱਟੇ ਅਤੇ ਕਾਰ ਦੀ ਡਿੱਕੀ ਵਿੱਚ 2 ਗੱਟੇ ਚੂਰਾ-ਪੋਸਤ ਦੇ ਮਿਲੇ। ਜਦੋਂ ਉਨ੍ਹਾਂ ਦਾ ਵਜ਼ਨ ਕੀਤਾ ਗਿਆ, ਤਾਂ ਉਹ 1 ਕੁਇੰਟਲ ਨਿਕਲਿਆ, ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।
ਪੁਲਿਸ ਨੇ ਕਥਿਤ ਤਸਕਰ ਦੇ ਖਿਲਾਫ ਥਾਣਾ ਸਿਟੀ ਮੋਗਾ ਵਿੱਚ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।












