ਮੋਹਾਲੀ, 7 ਮਾਰਚ, ਬੋਲੇ ਪੰਜਾਬ ਬਿਊਰੋ
ਪੰਜਾਬ ’ਚ ਨਸ਼ੇ ਵਿਰੁੱਧ ਸਰਕਾਰ ਦੀ ਸਖਤ ਕਾਰਵਾਈ ਜਾਰੀ ਹੈ। ਅੱਜ (7 ਮਾਰਚ) ਓਪਰੇਸ਼ਨ ਸੀਲ ਤਹਿਤ ਪੂਰੇ ਰਾਜ ਵਿੱਚ ਅੰਤਰ-ਰਾਜੀ ਨਾਕਾਬੰਦੀ ਕਰਕੇ ਵੱਡੀ ਪੇਮਾਨੇ ’ਤੇ ਚੈੱਕਿੰਗ ਕੀਤੀ ਜਾ ਰਹੀ ਹੈ। ਮੋਹਾਲੀ ਦੇ ਜੀਰਕਪੁਰ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ 1.5 ਕਿਲੋ ਚਰਸ ਬਰਾਮਦ ਕੀਤੀ ਹੈ। ਇਸ ਮਾਮਲੇ ’ਚ ਇੱਕ ਪੁਲਿਸ ਕਰਮਚਾਰੀ ਦੀ ਭੂਮਿਕਾ ਸਾਹਮਣੇ ਆਈ ਹੈ।ਐਸਐਸਪੀ ਦੀਪਕ ਪਾਰੀਖ ਨੇ ਵਿਸ਼ੇਸ਼ ਨਾਕੇ ’ਤੇ ਪਹੁੰਚ ਕੇ ਜਾਣਕਾਰੀ ਦਿੰਦਿਆਂ ਕਿਹਾ ਕਿ “ਨਸ਼ੇ ਵਿਰੁੱਧ ਇਹ ਮੁਹਿੰਮ ਸਖਤੀ ਨਾਲ ਚਲਾਈ ਜਾ ਰਹੀ ਹੈ। ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਅਹੁਦੇ ’ਤੇ ਹੋਵੇ।” ਪੁਲਿਸ ਨੇ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।ਇਸ ਮੁਹਿੰਮ ਤਹਿਤ, ਹੋਰ ਕਈ ਥਾਵਾਂ ’ਤੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਸਖਤ ਕਦਮ ਚੁੱਕੇ ਜਾਣਗੇ।












